- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਵਿੱਚ ਭਾਰਤੀ ਮੂਲ ਦਾ ਕਾਰੋਬਾਰੀ ਦੋਸ਼ੀ ਕਰਾਰ
ਨਿਊਯਾਰਕ – ਇਨਸਿਸ ਥੈਰੇਪਿਟਿਕਸ ਦੇ ਫਾਊਂਡਰ ਭਾਰਤੀ ਮੂਲ ਦੇ ਜਾਨ ਕਪੂਰ ਨੂੰ ਓਪਿਆਈਡ ਸੰਕਟ ਮਾਮਲੇ ਵਿੱਚ ਅਮਰੀਕਾ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ| ਕਪੂਰ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਣ ਵਾਲਾ ਕਿਸੇ ਫਾਰਮਾਸਿਸਟ ਕੰਪਨੀ ਦਾ ਪਹਿਲਾ ਅਧਿਕਾਰੀ ਹੈ| ਬੋਸਟਨ ਦੀ ਅਦਾਲਤ ਨੇ ਕਪੂਰ ਅਤੇ 4 ਸਾਥੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ| ਉਨ੍ਹਾਂ ਤੇ ਦੋਸ਼ ਸੀ ਕਿ ਉਹ ਆਦਤ ਬਣ ਜਾਣ ਵਾਲੀਆਂ ਦਵਾਈਆਂ ਦੀ ਵਿਕਰੀ ਵਧਾਉਣ ਲਈ ਡਾਕਟਰਾਂ ਨੂੰ ਰਿਸ਼ਵਤ ਦਿੰਦੇ ਸਨ| ਉਹ ਡਾਕਟਰਾਂ ਤੇ ਦਬਾਅ ਬਣਾਉਂਦੇ ਸੀ ਕਿ ਉਹ ਮਰੀਜ਼ਾਂ ਨੂੰ ਅਜਿਹੀਆਂ ਦਵਾਈਆਂ ਲਿਖਣ ਜਿਨ੍ਹਾਂ ਦੀ ਭਾਵੇਂ ਉਨ੍ਹਾਂ ਨੂੰ ਜ਼ਰੂਰਤ ਵੀ ਨਾ ਹੋਵੇ| ਅਰਬਪਤੀ ਵਪਾਰੀ ਤੇ ਬੀਮਾ ਕੰਪਨੀਆਂ ਨੂੰ ਧੋਖਾ ਦੇਣ ਦੇ ਵੀ ਦੋਸ਼ ਹਨ| ਅਮਰੀਕਾ ਵਿੱਚ 1990 ਤੋਂ ਹੁਣ ਤਕ ਦਰਦ ਰੋਕੂ ਦਵਾਈਆਂ ਦੀ ਓਵਰਡੋਜ਼ ਕਾਰਨ ਹਜ਼ਾਰਾਂ ਵਿਅਕਤੀਆਂ ਦੀ ਮੌਤ ਹੋਈ ਹੈ| ਅਮਰੀਕਾ ਵਿੱਚ 2017 ਵਿੱਚ ਓਪਿਆਈਡ ਦਵਾਈਆਂ ਦੇ ਓਵਰਡੋਜ਼ ਕਾਰਨ 48 ਹਜ਼ਾਰ ਮੌਤਾਂ ਦੇ ਮਾਮਲੇ ਸਾਹਮਣੇ ਆਏ, ਜੋ ਹੈਰਾਨੀਜਨਕ ਹਨ| ਓਪਿਆਈਡ ਦਵਾਈਆਂ ਦੀ ਇਕ ਕਿਸਮ ਹੈ, ਇਨ੍ਹਾਂ ਵਿੱਚ ਹੈਰੋਈਨ ਤੋਂ ਲੈ ਕੇ ਕਈ ਦਰਦ ਨਿਵਾਰਕ ਦਵਾਈਆਂ ਹੁੰਦੀਆਂ ਹਨ| ਡਾਕਟਰ ਵੀ ਅਜਿਹੀਆਂ ਦਵਾਈਆਂ ਕਦੇ-ਕਦੇ ਹੀ ਖਾਣ ਦੀ ਸਲਾਹ ਦਿੰਦੇ ਹਨ ਕਿਉਂਕਿ ਲਗਾਤਾਰ ਖਾਣ ਨਾਲ ਇਨ੍ਹਾਂ ਦੀ ਆਦਤ ਪੈ ਜਾਂਦੀ ਹੈ|


