ਆਖ਼ਰੀ ਫ਼ੈਸਲਾ ਨਹੀਂ ਸਰਵੇਖਣ, ਪਰ ਜਿੱਤੇਗੀ ਭਾਜਪਾ: ਗਡਕਰੀ

ਨਾਗਪੁਰ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਐਗਜ਼ਿਟ ਪੋਲਜ਼ ‘ਆਖ਼ਰੀ ਨਤੀਜੇ’ ਨਹੀਂ ਹਨ ਪਰ ਨਾਲ ਹੀ ਉਨ੍ਹਾਂ ਭਾਜਪਾ ਦੇ ਮੁੜ ਸੱਤਾ ਵਿਚ ਪਰਤਣ ਦੀ ਆਸ ਜਤਾਈ। ਗਡਕਰੀ ਨੇ ਕਿਹਾ ਕਿ ਭਾਜਪਾ ਵਿਕਾਸ ਕਾਰਜਾਂ ਦੇ ਦਮ ’ਤੇ ਮੁੜ ਕੇਂਦਰ ਵਿਚ ਸੱਤਾ ਸੰਭਾਲੇਗੀ। ਸੀਨੀਅਰ ਭਾਜਪਾ ਆਗੂ ਫ਼ਿਲਮ ‘ਪੀਐਮ ਨਰਿੰਦਰ ਮੋਦੀ’ ਦੇ ਪੋਸਟਰ ਰਿਲੀਜ਼ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਵੇਖਣ ਸੰਕੇਤਕ ਹੁੰਦੇ ਹਨ ਪਰ ਕੁੱਲ ਮਿਲਾ ਕੇ ਇਹ ਨਤੀਜਿਆਂ ਦੇ ਨੇੜੇ ਹੀ ਢੁੱਕਦੇ ਹਨ। ਨਿਤਿਨ ਗਡਕਰੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਨੂੰ ਅੱਗੇ ਲਿਆਏ ਜਾਣ ਦੀਆਂ ਕਿਆਸਰਾਈਆਂ ਨੂੰ ਰੱਦ ਕਰਦਿਆਂ ਕਿਹਾ ਕਿ ਨਵੀਂ ਭਾਜਪਾ ਸਰਕਾਰ ਮੋਦੀ ਦੀ ਅਗਵਾਈ ਵਿਚ ਹੀ ਬਣੇਗੀ।

VIA PUNJAB