ਡੈੱਥ ਓਵਰਾਂ ਦੀ ਗੇਂਦਬਾਜ਼ੀ ਚਿੰਤਾਜਨਕ: ਅਈਅਰ

ਨਵੀਂ ਦਿੱਲੀ – ਹਾਰ ਤੋਂ ਨਿਰਾਸ਼ ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਡੈੱਥ ਓਵਰਾਂ ਦੀ ਗੇਂਦਬਾਜ਼ੀ ਉਸ ਦੀ ਟੀਮ ਲਈ ਚਿੰਤਾ ਵਾਲੀ ਗੱਲ ਹੈ। ਦਿੱਲੀ ਦੀ ਟੀਮ ਨੂੰ ਇੱਕਪਾਸੜ ਮੈਚ ਵਿੱਚ 40 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਗੇਂਦਬਾਜ਼ਾਂ ਨੇ ਆਖ਼ਰੀ 18 ਗੇਂਦਾਂ ’ਤੇ 51 ਦੌੜਾਂ ਦਿੱਤੀਆਂ, ਜਿਸ ਨਾਲ ਮੁੰਬਈ ਦੀ ਟੀਮ ਪੰਜ ਵਿਕਟਾਂ ’ਤੇ 168 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਵਿੱਚ ਸਫਲ ਰਹੀ। ਇਸ ਦੇ ਜਵਾਬ ਵਿੱਚ ਦਿੱਲੀ ਦੀ ਟੀਮ ਨੌਂ ਵਿਕਟਾਂ ’ਤੇ 128 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਉਸ ਦੀ ਮੌਜੂਦਾ ਸੈਸ਼ਨ ਵਿੱਚ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ ਚਾਰ ਮੈਚਾਂ ਵਿੱਚ ਤੀਜੀ ਹਾਰ ਹੈ। ਅਈਅਰ ਨੇ ਮੈਚ ਮਗਰੋਂ ਕਿਹਾ, ‘‘ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਘਰੇਲੂ ਮੈਚ ਜਿੱਤੀਏ। ਖ਼ਾਸ ਕਰਕੇ ਇਨ੍ਹਾਂ ਵਿਕਟਾਂ ’ਤੇ। ਅਸੀਂ ਟਾਸ ਵੀ ਗੁਆ ਲਈ ਅਤੇ ਉਸ ਨੇ ਖੇਡ ਦੇ ਹਰ ਵਿਭਾਗ ਵਿੱਚ ਸਾਨੂੰ ਪਛਾੜ ਦਿੱਤਾ। ਉਹ ਜਿੱਤ ਦੇ ਹੱਕਦਾਰ ਹਨ।’’ ਉਸ ਨੇ ਕਿਹਾ, ‘‘ਜਿੱਥੋਂ ਤੱਕ ਡੈੱਥ ਓਵਰਾਂ ਵਿੱਚ ਗੇਂਦਬਾਜ਼ੀ ਦਾ ਸਵਾਲ ਹੈ ਤਾਂ ਇਹ ਕਾਫ਼ੀ ਚਿੰਤਾ ਦੀ ਗੱਲ ਹੈ। ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨਾ ਸੌਖਾ ਨਹੀਂ ਸੀ।

VIA PUNJAB