- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੱਚੇ ਵਿਸ਼ਵਾਸੀ ਉਹ ਹੁੰਦੇ ਹਨ ਜੋ ਬਦਲਾ ਲੈਣ ਦੀ ਬਜਾਏ ਦੂਸਰਿਆਂ ਨੂੰ ਮਾਫ ਕਰਨ ਦੀ ਕੋਸ਼ਿਸ਼ ‘ਚ ਧਿਆਨ ਦਿੰਦੇ ਹਨ : ਖਲੀਫਾ
ਕਾਦੀਆਂ – ਅੰਤਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦਾ ਜਲਸਾ ਸਲਾਨਾ ਫਰਾਂਸ ਵਿੱਚ ਬੀਤੇ ਦਿਨੀ ਆਯੋਜਿਤ ਹੋਇਆ । ਇਸ ਜਲਸੇ ਦਾ ਸ਼ੁਭ ਆਰੰਭ ਪਵਿੱਤਰ ਕੁਰਆਨ ਸ਼ਰੀਫ ਦੀ ਤਿਲਾਵਤ ਨਾਲ ਆਰੰਭ ਹੋਇਆ ਇਸ ਤੋਂ ਓਪਰੰਤ ਮੁਸਲਿਮ ਜਮਾਤ ਅਹਿਮਦੀਆ ਦਾ ਝੰਡਾ ਲਹਿਰਾਇਆ ਗਿਆ ।ਅਤੇ ਇਸ ਮੋਕੇ ਕਿ ਫ੍ਰੈਂਚ ਦਾ ਰਾਸ਼ਟਰੀ ਝੰਡਾ ਵੀ ਲਹਿਰਾਇਆ ਗਿਆ ਇਸ ਸੰਬਧ ਵਿਚ ਪ੍ਰੈਸ ਦੇ ਨਾਂਅ ਜਾਰੀ ਪ੍ਰੈਸ ਰੀਲੀਜ ਰਾਂਹੀ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸੱਕਤਰ ਕੇ ਤਾਰਿਕ ਅਹਿਮਦ ਨੇ ਦਸਿਆ ਹੈ ਕਿ ਮੁਸਲਿਮ ਜਮਾਤ ਅਹਿਮਦੀਆ ਦਾ 27ਵਾਂ ਸਾਲਾਨ ਜਲਸਾ ਬੀਤੇ ਦਿਨੀ ਫਰਾਂਸ ਵਿਖੇ ਪੂਰੀ ਸ਼ਾਨੋ ਸ਼ੋਕਤ ਨਾਲ ਆਯੋਜਿਤ ਕੀਤਾ ਗਿਆ । ਇਸ ਜਲਸੇ ਦਾ ਬਾਕਾਇਦਾ ਓਦਘਾਟਨ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇ ਰੂਹਾਨੀ ਖਲੀਫਾ ਹਜਰਤ ਮਿਰਜਾ ਮਸਰੂਰ ਅਹਿਮਦ ਸਾਹਿਬ ਦੇ ਸੰਬੋਧਨ ਨਾਲ ਹੋਇਆ ਓਹਨਾਂ ਅੱਗੇ ਦਸਿਆ ਕਿ ਇਸ ਸੰਬੋਧਨ ਵਿਚ ਆਪ ਜੀ ਨੇ ਜਲਸਾ ਸਾਲਾਨਾ ਦੇ ਓਦੇਸ਼ ਬਾਰੇ ਫਰਮਾਇਆ ਕਿ ਇਹਨਾਂ ਜਲਸਿਆਂ ਦੀ ਬੁਨਿਆਦ ਬਾਨੀ ਜਮਾਤ ਅਹਿਮਦੀਆ ਹਜਰਤ ਮਿਰਜਾ ਗੁਲਾਮ ਅਹਿਮਦ ਸਾਹਿਬ ਨੇ ਰੱਖੀ ਸੀ ਆਪ ਜੀ ਨੇ ਫਰਮਾਇਆ ਕਿ ਜਲਸੇ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਰੂਹਾਨੀ ਅਤੇ ਨੈਤਿਕ ਸਥਿਤੀ ਬਾਰੇ ਸੋਚਣ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨ ਲਈ ਇੱਕ ਉੱਤਮ ਅਵਸਰ ਪ੍ਰਦਾਨ ਕਰਦੀ ਹੈ। ਆਪ ਜੀ ਨੇ ਅੱਗੇ ਫਰਮਾਇਆ ਕਿ ਇਹ ਜਲਸਾ ਪੂਰੀ ਤਰ੍ਹਾਂ ਧਾਰਮਿਕ ਇਕੱਠ ਹੈ। ਇਸ ਪ੍ਰਕਾਰ ਇਸ ਸਮਾਗਮ ਦੇ ਸ਼ਾਮਿਲ ਹੋਣ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇੱਥੇ ਸਿਰਫ ਧਾਰਮਿਕ, ਬੌਧਿਕ ਅਤੇ ਅਧਿਆਤਮਕ ਉਦੇਸ਼ਾਂ ਵਿੱਚ ਤਰੱਕੀ ਲਈ ਆਏ ਹਾਂ. ਤਿੰਨ ਦਿਨਾਂ ਲਈ ਸਾਡੀ ਚਿੰਤਾ ਸਾਡੀ ਨੈਤਿਕਤਾ, ਗਿਆਨ ਅਤੇ ਅਧਿਆਤਮਿਕਤਾ ਨੂੰ ਬਿਹਤਰ ਬਣਾਉਣ ਦੇ ਉਦੇਸ਼ ਦੀ ਪੂਰਤੀ ਹੋਣੀ ਚਾਹੀਦੀ ਹੈ. “ ਸੰਬੋਧਨ ਦੌਰਾਨ, ਆਪ ਜੀ ਨੇ ਧਾਰਮਿਕਤਾ ਨੂੰ ਅਪਣਾਉਣ ਦੀ ਮਹੱਤਤਾ ਬਾਰੇ ਗੱਲ ਕੀਤੀ । ਆਪ ਜੀ ਨੇ ਦਿਨ ਵਿਚ ਪੰਜ ਵਾਰ ਨਮਾਜ ਅਦਾ ਕਰਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦਸਿਆ “ਮਸਜਿਦ ਵਿਚ ਨਮਾਜ਼ ਪੜ੍ਹਨ ਆਉਣਾ ਕਾਫੀ ਨਹੀਂ ਹੈ। ਇਸ ਦੀ ਬਜਾਏ, ਸਰਵ ਸ਼ਕਤੀਮਾਨ ਅੱਲ੍ਹਾ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਭਵਿੱਖ ਵਿਚ ਦ੍ਰਿੜਤਾ ਨਾਲ ਮਸਜਿਦ ਵਿਚ ਆਉਣਾ ਮਹੱਤਵਪੂਰਣ ਹੈ।


