ਹਰਿਆਣੇ ਦੀ ਕੁੜੀ ਨੇ ਆਰੀਅਨਜ਼ ਦੇ ਨਰਸਿੰਗ ਨਤੀਜੇ ਵਿੱਚ ਮੱਲਾਂ ਮਾਰੀਆਂ

ਮੋਹਾਲੀ – ਪੰਜਾਬ ਨਰਸਿਸ ਰਜਿਸਟ੍ਰੇਸ਼ਨ ਕਾਊਂਸਿਲ (ਪੀਐਨਆਰਸੀ) ਵੱਲੋਂ ਆਯੋਜਿਤ ਫਾਈਨਲ  ਪ੍ਰੀਖਿਆਵਾਂ ਵਿੱਚ ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਰਾਜਪੁਰਾ, ਨੇੜੇ ਚੰਡੀਗੜ ਦੀ ਜੀਐਨਐਮ ਦੂਜੇ ਸਾਲ ਦੀ ਪੂਜਾ ਵਰਮਾ (ਕਾਲਕਾ), ਹਰਿਆਣਾ ਨੇ 71% ਨੰਬਰ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਿਲ ਕੀਤਾ।ਜੀਐਨਐਮ ਕੋਰਸ ਵਿੱਚ ਹੋਰ ਦੋ ਕੁੜੀਆਂ ਰੀਆ (ਰਾਜਪੁਰਾ), ਪੰਜਾਬ ਨੇ 67.71% ਨੰਬਰ ਪ੍ਰਾਪਤ ਕਰ ਕੇ ਦੂਜਾ ਸਥਾਨ ਜਦਕਿ ਮਨੀਸ਼ਾ (ਚੰਡੀਗੜ) ਨੇ 67.14% ਨੰਬਰ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ।ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਨਿਰੰਤਰ ਯਤਨਾਂ ਅਤੇ ਸਖਤ ਮਿਹਨਤ ਦੇ ਲਈ ਵਧਾਈ ਦਿੱਤੀ। ਕਟਾਰੀਆ ਨੇ ਕਿਹਾ ਕਿ ਵਿਦਿਆਰਥੀਆਂ ਦੇ ਗਿਆਨ ਅਤੇ ਕੌਸ਼ਲ ਨੂੰ ਵਧਾਉਣ ਦੇ ਲਈ ਸਮੇਂ-ਸਮੇਂ ਤੇ ਰੈਗੂਲਰ ਅਕਾਦਮਿਕ, ਹੋਰ ਪਾਠਕ੍ਰਮ ਗਤੀਵਿਧੀਆਂ ਜਿਵੇਂ ਕਿ ਵਰਕਸ਼ਾਪ, ਸੈਮੀਨਾਰ ਅਤੇ ਨਰਸਿੰਗ ਤੇ ਕਲੀਨਿਕਲ ਪੋਸਟਿੰਗ ਦਾ ਵੀ ਆਯੋਜਨ ਕੀਤਾ ਜਾਂਦਾ ਹੈ।ਇਹ ਦੱਸਣਯੋਗ ਹੈ ਕਿ ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਇੰਡੀਅਨ ਨਰਸਿੰਗ ਕਾਊਂਸਿਲ (ਆਈਐਨਸੀ), ਨਵੀਂ ਦਿੱਲੀ ਅਤੇ ਪੰਜਾਬ ਨਰਸਿਸ ਰਜਿਸਟ੍ਰੇਸ਼ਨ ਕਾਊਂਸਿਲ (ਪੀਐਨਆਰਸੀ), ਮੋਹਾਲੀ ਤੋਂ  ਮਾਨਤਾ ਪ੍ਰਾਪਤ ਜੀਐਨਐਮ (3 ਸਾਲ) ਅਤੇ ਏਐਨਐਮ (2 ਸਾਲ) ਕੋਰਸਿਸ ਚਲਾ ਰਿਹਾ ਹੈ। ਇਹ ਕੋਰਸ ਵੱਖ-ਵੱਖ ਵਿਆਕਤੀਆਂ ਦੀ ਸਿਹਤ ਦੀ ਦੇਖ-ਰੇਖ ਦੇ ਅਧਿਐਨ ਤੇ ਕੇਂਦਰਿਤ ਹੈ। ਵਿਦਿਆਰਥੀਆਂ ਨੂੰ ਮਸ਼ੀਨਰੀ ਦੀ ਦੇਖਭਾਲ ਕਰਨ,  ੳਪਰੇਸ਼ਨ ਥਿਏਟਰ ਦੀ ਸਥਾਪਨਾ, ਮਰੀਜ ਨੂੰ ਸਮੇਂ ਸਿਰ ਦਵਾਈ ਦੇਣ ਅਤੇ ਰਿਕਾਰਡ ਦੇ  ਸਾਂਭ-ਸੰਭਾਲ ਆਦਿ ਦੇ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ।ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ ਵਿੱਚ 2019-20 ਦੇ ਸੈਸ਼ਨ ਲਈ ਜੀਐਨਐਮ ਅਤੇ ਏਐਨਐਮ ਕੋਰਸ ਵਿੱਚ ਦਾਖਿਲੇ ਸ਼ੁਰੂ ਹੋ ਚੁੱਕੇ ਹਨ। ਨਰਸਿੰਗ ਵਿੱਚ ਆਰੀਅਨਜ਼ ਦੇ ਕੋਲ ਜੀਐਨਐਮ ਕੋਰਸ ਵਿੱਚ 40 ਸੀਟਾਂ ਅਤੇ ਏਐਨਐਮ ਕੋਰਸ ਵਿੱਚ 20 ਸੀਟਾਂ ਹਨ। ਤਾਜ਼ਾ ਜਾਣਕਾਰੀ ਦੇ ਮੁਤਾਬਕ ਪੰਜਾਬ ਵਿੱਚ ਨਰਸਾਂ ਦੀ ਘਾਟ ਹੈ, ਕਿੳਂੁਕਿ ਵਿਦਿਆਰਥੀ ਜੀਐਨਐਮ ਡਿਪਲੋਮਾ ਕੋਰਸ ਕਰਨ ਤੋ ਬਾਅਦ ਵਿਦੇਸ਼ ਜਿਵੇਂ ਕਿ ਕੈਨੇਡਾ ਚਲੇ ਜਾਂਦੇ ਹਨ ਜਿੱਥੇ ਵਧੇਰੇ ਨੌਕਰੀ ਦੇ ਮੋਕੇ ਹਨ ਅਤੇ ਉਹਨਾਂ ਨੂੰ ਵਧੀਆਂ ਤਨਖਾਹ ਮਿਲਦੀ ਹੈ।

VIA PUNJAB