- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਔਰਬਿਟ ਬੱਸ ਚਾਲਕ ਅਤੇ ਕਾਰ ਚਾਲਕ ਵਿਚਾਲੇ ਹੱਥੋਪਾਈ, ਦੋਵਾਂ ਦੇ ਮਾਮੂਲੀ ਸੱਟਾਂ ਵਜੀਆਂ
ਐਸ ਏ ਐਸ ਨਗਰ – ਸਥਾਨਕ ਫੇਜ਼ 3-5 ਦੇ ਲਾਈਟ ਪੁਆਂਇੰਟ ਤੇ ਸਵਾਰੀਆਂ ਉਤਾਰ ਰਹੀ ਔਰਬਿਟ ਬੱਸ ਦੇ ਚਾਲਕ ਅਤੇ ਇਕ ਕਾਰ ਚਾਲਕ ਵਿਚਾਲੇ ਬਹਿਸ ਤੋਂ ਬਾਅਦ ਹੋਈ ਹੱਥੋਪਾਈ ਵਿਚ ਦੋਵੇਂ ਮਾਮੂਲੀ ਜਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਔਰਬਿਟ ਕੰਪਨੀ ਦੀ ਬੱਸ ਫਾਜਿਲਕਾ ਤੋਂ ਚੰਡੀਗੜ ਰੂਟ ਉਪਰ ਜਾ ਰਹੀ ਸੀ, ਅੱਜ ਦੁਪਹਿਰ ਕਰੀਬ ਤਿੰਨ ਵਜੇ ਇਹ ਬੱਸ ਫੇਜ਼ 3 -5 ਦੀਆਂ ਲਾਈਟਾਂ ਤੇ ਆਈ ਤਾਂ ਸਵਾਰੀਆਂ ਉਤਾਰਨ ਲਈ ਲਾਈਟਾਂ ਕਰਾਸ ਕਰਕੇ ਰੁਕੀ, ਇਸ ਬੱਸ ਵਿਚ ਮੁਹਾਲੀ ਦੀਆਂ 11 ਸਵਾਰੀਆਂ ਬੈਠੀਆਂ ਸਨ| ਇਸੇ ਦੌਰਾਨ ਉੱਥੇ ਪਹੁੰਚੀ ਇੱਕ ਇਨੋਵਾ ਕਾਰ (ਜਿਸ ਨੂੰ ਪੀ ਜੀ ਆਈ ਦਾ ਇੱਕ ਡਾਕਟਰ ਚਲਾ ਰਿਹਾ ਸੀ)ਦੀ ਬੱਸ ਡਰਾਇਵਰ ਨਾਲ ਇਸ ਗੱਲ ਤੇ ਬਹਿਸ ਹੋ ਗਈ ਕਿ ਇਹ ਕਿਹੜਾ ਸਟਾਪੇਜ ਹੈ ਜਿੱਥੇ ਬਸ ਚਾਲਕ ਵਲੋਂ ਸਵਾਰੀਆਂ ਉਤਾਰੀਆਂ ਜਾ ਰਹੀਆਂ ਹਨ| ਇਸ ਮੌਕੇ ਬੱਸ ਡਰਾਇਵਰ ਅਤੇ ਕਾਰ ਚਾਲਕ ਵਿਚਾਲੇ ਹੋਈ ਹੱਥੋਪਾਈ ਵਿਚ ਦੋਵਾਂ ਦੇ ਮਾਮੂਲੀ ਸੱਟਾਂ ਵਜੀਆਂ| ਮੌਕੇ ਤੇ ਪਹੁੰਚੀ ਪੀ ਸੀ ਆਰ ਨੇ ਬੱਸ ਅਤੇ ਕਾਰ ਨੂੰ ਮਟੌਰ ਥਾਣੇ ਲੈ ਆਂਦਾ| ਥਾਣਾ ਮਟੌਰ ਦੇ ਐਸ ਐਚ ਉ. ਸ੍ਰ. ਜਗਦੇਵ ਸਿੰਘ ਧਾਲੀਵਾਲ ਨੇ ਦੰਸਿਆ ਕਿ ਪੁਲੀਸ ਵਲੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ|


