- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਈਆਈਟੀਜ਼ ਨੇ ਭਾਰਤ ਦਾ ਨਾਂ ਆਲਮੀ ਪੱਧਰ ’ਤੇ ਰੁਸ਼ਨਾਇਆ: ਮੋਦੀ
ਮੁੰਬਈ – ਬੀਤੇ 70 ਸਾਲਾਂ ਦੌਰਾਨ ਦੇਸ਼ ਵਿੱਚ ਕੋਈ ਵੀ ਵਿਕਾਸ ਨਾ ਹੋਣ ਦੀ ਰੱਟ ਲਾਉਂਦੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ 56 ਸਾਲ ਪਹਿਲਾਂ ਕਾਇਮ ਆਈਆਈਟੀ-ਬਾਂਬੇ ਵਿੱਚ ਦੇਸ਼ ਭਰ ਦੇ ਭਾਰਤੀ ਤਕਨਾਲੋਜੀ ਅਦਾਰਿਆਂ (ਆਈਆਈਟੀਜ਼) ਦੇ ਰੱਜ ਕੇ ਸੋਹਲੇ ਗਾਏ। ਉਨ੍ਹਾਂ ਕਿਹਾ ਕਿ ਨਵੀਆਂ ਕਾਢਾਂ ਤੇ ਉੱਦਮਸ਼ੀਲਤਾ ਹੀ ਵਿਕਸਤ ਭਾਰਤ ਦੇ ਆਧਾਰ ਹਨ, ਜਿਨ੍ਹਾਂ ਵਿੱਚ ਆਈਆਈਟੀਜ਼ ਦਾ ਭਾਰੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਮਾਜ ਇਨੋਵੇਸ਼ਨ ਭਾਵ ਕੁਝ ਨਵਾਂ ਨਹੀਂ ਕਰਦੇ, ਉਨ੍ਹਾਂ ਵਿੱਚ ਖੜੋਤ ਆ ਜਾਂਦੀ ਹੈ। ਆਈਆਈਟੀਜ਼ ਨੇ ਬਰਾਂਡ ਇੰਡੀਆ ਨੂੰ ਆਲਮੀ ਪੱਧਰ ਉਤੇ ਚਮਕਾਇਆ ਹੈ ਤੇ ਹੁਣ ਇਹ ‘ਤਬਦੀਲੀ ਦੇ ਯੰਤਰ’ ਬਣ ਗਏ ਹਨ। ਉਹ ਇਥੇ ਆਈਆਈਟੀ-ਬਾਂਬੇ ਦੀ 56ਵੀਂ ਸਾਲਾਨਾ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨੋਵੇਸ਼ਨ 21ਵੀਂ ਸਦੀ ਦਾ ਸਭ ਤੋਂ ਵੱਧ ਚਰਚਿਤ ਸ਼ਬਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੋਜ ਪੱਖੀ ਮਾਹੌਲ ਸਿਰਜਣ ਲਈ ਵਧੇਰੇ ਤਵੱਜੋ ਉਚੇਰੀ ਸਿੱਖਿਆ ਬਾਰੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮ ਨੂੰ ਆਪਣੀਆਂ ਆਈਆਈਟੀਜ਼ ਅਤੇ ਇਸ ਦੇ ਪੜ੍ਹੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਉਤੇ ਮਾਣ ਹੈ। ਆਈਆਈਟੀਜ਼ ਦੀ ਸਫਲਤਾ ਸਦਕਾ ਹੀ ਦੇਸ਼ ਵਿੱਚ ਅਨੇਕਾਂ ਇੰਜਨੀਅਰਿੰਗ ਕਾਲਜਾਂ ਦੀ ਕਾਇਮੀ ਦਾ ਰਾਹ ਖੁੱਲ੍ਹਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਉਨ੍ਹਾਂ (ਇੰਜਨੀਅਰਿੰਗ ਕਾਲਜ) ਨੂੰ ਪ੍ਰੇਰਨਾ ਆਈਆਈਟੀਜ਼ ਤੋਂ ਮਿਲੀ ਤੇ ਇਸ ਸਦਕਾ ਹੀ ਭਾਰਤ ਤਕਨੀਕੀ ਅਮਲੇ ਦੀ ਬਹੁਤਾਤ ਵਾਲਾ ਦੁਨੀਆ ਦਾ ਇਕ ਮੋਹਰੀ ਮੁਲਕ ਬਣ ਸਕਿਆ ਹੈ। ਆਈਆਈਟੀਜ਼ ਨੇ ਬਰਾਂਡ ਇੰਡੀਆ ਦਾ ਨਾਂ ਆਲਮੀ ਪੱਧਰ ’ਤੇ ਚਮਕਾਇਆ।


