ਆਰੀਅਨਜ਼ ਕੈਂਪਸ ਵਿੱਚ ਮਤਦਾਤਾ ਜਾਗਰੂਕਤਾ ਅਭਿਆਨ ਦਾ ਆਯੋਜਨ ਕੀਤਾ ਗਿਆ

ਮੋਹਾਲੀ – ਆਰੀਅਨਜ਼ ਇੰਸਟੀਚਿਉਟ ਆੱਫ ਨਰਸਿੰਗ ਦੇ ਜੀਨੀਐਮ, ਏਐਨਐਮ ਅਤੇ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਦੇ ਸਕਿੱਲ ਡਿਵਲਪਮੈਂਟ ਕੋਰਸ ਦੇ ਵਿਦਿਆਰਥੀਆਂ ਨੇ ਅੱਜ ਕਾਲੇਜ ਕੈਂਪਸ ਵਿੱਚ ਇੱਕ ਮਤਦਾਨ ਜਾਗਰੂਕਤਾ ਅਭਿਆਨ ਦਾ ਆਯੋਜਨ ਕੀਤਾ। ਇਸ ਅਭਿਆਨ ਵਿੱਚ ਮਤਦਾਨ ਦੇ ਮਹੱਤਵ ਤੇ ਜ਼ੋਰ ਦਿੱਤਾ ਗਿਆ। ਵਿਦਿਆਰਥੀਆਂ ਨੇ ਜਾਗਰੂਕਤਾ ਪੈਦਾ ਕਰਨ ਦੇ ਲਈ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਿਸ ਵਿੱਚ ਨਾਰਾ ਲੇਖਨ, ਪਲੇਅਕਾਰਡ ਅਤੇ ਪੋਸਟਰ ਬਣਾਉਣਾ, ਫੇਸ ਪੇਟਿੰਗ ਆਦਿ ਸ਼ਾਮਿਲ ਹਨ। ਵਿਦਿਆਰਥੀਆਂ ਨੇ ਟਿੱਪਣੀ ਕੀਤੀ ਕਿ ਮਤਦਾਤਾਵਾਂ ਨੂੰ ਉਹਨਾਂ ਦੇ ਮਤਦਾਨ ਦੇ ਅਧਿਕਾਰ ਦੇ ਬਾਰੇ ਵਿੱਚ ਜਾਗਰੂਕ ਕਰਨਾ ਜਰੂਰੀ ਹੈ। ਮਤਦਾਨ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਇੱਕ ਸਵੱਸਥ ਰਾਸ਼ਟਰ ਦੇ ਨਿਰਮਾਣ ਵਿੱਚ ਬਹੁਤ ਮਹੱਤਵ ਰੱਖਦਾ ਹੈ।ਵਿਦਿਆਰਥੀਆਂ ਨੇ ਸਮੂਹ ਬਣਾਏ ਅਤੇ ਲੋਕਾਂ ਨੂੰ ਆਪਣੇ ਵੋਟ ਬਰਬਾਦ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਕਿਵੇਂ ਵੋਟਾਂ ਵਿੱਚ ਜਨਤਾ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਵਿਦਿਆਰਥੀਆਂ ਨੇ 100%  ਮਤਦਾਨ ਸੁਨਿਸ਼ਚਿਤ ਕਰਨ ਦੇ ਲਈ ਪ੍ਰੇਰਕ ਕਥਨਾਂ ਦੇ ਨਾਲ ਪਲੇਅਕਾਰਡ ਦਿਖਾਏ। ‘ਤੁਹਾਡਾ ਵੋਟ ਤੁਹਾਡਾ ਅਧਿਕਾਰ, ਤੁਹਾਡੀ ਆਵਾਜ਼ ਹੈ!’ ਅਤੇ ‘ਆਪਣੀ ਜਿੰਮੇਵਾਰੀ ਤੋਂ ਨਾ ਭੱਜੋ, ਮਤਦਾਤਾ ਬਣੌ’ ਜਿਹੇਂ ਨਾਰਿਆਂ ਨੂੰ ਵਿਦਿਆਰਥੀਆਂ ਨੇ ਅਭਿਆਨ ਦੇ ਦੌਰਾਨ ਆਪਣੇ ਪਲੇਅਕਾਰਡ ਤੇ ਲਿਖਿਆ ਹੋਇਆ ਸੀ। ਵਰਨਣਯੋਗ ਹੈ ਕਿ ਰਾਜ ਵਿੱਚ 19 ਮਈ, ਐਤਵਾਰ ਦਾ ਮਤਦਾਨ ਹੋਣ ਦੇ ਨਾਲ ਵੋਟਾਂ ਦੀ ਚਰਚਾਂ ਜੋਰਾਂ ਤੇ ਹੈ।

VIA PUNJAB