ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ , ਰਾਜਪੁਰਾ, ਨੇੜੇ ਚੰਡੀਗੜ ਨੂੰ ‘‘ਕੌਸ਼ਲ ਵਿਕਾਸ ਕੋਰਸਿਸ’’ ਸ਼ੁਰੂ ਕਰਨ ਦੀ ਪ੍ਰਵਾਨਗੀ

ਮੋਹਾਲੀ – ਆਲ ਇੰਡੀਆਂ ਕਾਊਂਸਿਲ ਫਾਰ ਟੈਕਨੀਕਲ ਐਜੁਕੇਸ਼ਨ (ਏਆਈਸੀਟੀਈ) ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲਿਆਂ (ਐਮਐਚਆਰਡੀ, ਨਵੀਂ ਦਿੱਲੀ ਨੇ ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ , ਰਾਜਪੁਰਾ, ਨੇੜੇ ਚੰਡੀਗੜ ਨੂੰ ‘‘ਕੌਸ਼ਲ ਵਿਕਾਸ ਕੋਰਸਿਸ’’ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹਨਾਂ ਕੋਰਸਿਸ ਦੇ ਅਧੀਨ ਚੁਣੇ ਹੋਏ ਵਿਦਿਆਰਥੀਆਂ ਨੂੰ ਮੁਫਤ ਟਰੇਨਿੰਗ ਦਿੱਤੀ ਜਾਵੇਗੀ ਅਤੇ ਉਹਨਾਂ ਦੇ ਪੂਰੇ ਕੋਰਸ ਦੀ ਫੀਸ ਏਆਈਸੀਟੀਈ ਵੱਲੋਂ ਦਿੱਤੀ ਜਾਵੇਗੀ।ਕੰਸਟ੍ਰਕਸ਼ਨ ਬ੍ਰਾਂਚ ਵਿੱਚ, ਅਸਿਸਟੈਂਟ ਸਰਵੇਵਰ ਅਤੇ ਹੈਲਪਰ ਕੰਸਟ੍ਰਕਸ਼ਨ ਪੇਂਟਰ ਕੋਰਸਿਸ ਦਿੱਤੇ ਗਏ ਹਨ ਅਤੇ ਆਟੋਮੋਟਿਵ ਵਿੱਚ ਕਲੱਚ ਸਪੈਸ਼ਲਿਸਟ ਵੈਲਡਿੰਗ ਟੈਕਨੀਸ਼ਿਅਨ ਲੈਵਲ 4, ਬਰੇਕ ਸਪੈਸ਼ਲਿਸਟ, ਫੋਰਜਿੰਗ ਆਪਰੇਟਰ, ਲੱਥੇ ਆਪਰੇਟਰ ਕੋਰਸਿਸ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋ ਇਲਾਵਾ ਇਲੈਕਟ੍ਰੋਨਿਕਸ ਵਿੱਚ ਸੋਲਰ ਪੈਨਲ ਇੰਸਟਾਂਲੈਸ਼ਨ ਟੈਕਨੀਸ਼ਿਅਨ , ਐਲਈਡੀ ਲਾਈਟ ਰਿਪੇਅਰ ਟੈਕਨੀਸ਼ਿਅਨ, ਟੀਵੀ ਰਿਪੇਅਰ ਟੈਕਨੀਸ਼ਿਅਨ, ਰਿਪੇਅਰ ਟੈਕਨੀਸ਼ਿਅਨ ਕੋਰਸਿਸ ਵੀ ਦਿੱਤੇ ਗਏ ਹਨ। ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਏਆਈਸੀਟੀਈ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਏਆਈਸੀਟੀਈ ਦੀ ਮਹਾਨ ਪਹਿਲ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਫੰਡ ਦੀ ਕਮੀ ਦੇ ਕਾਰਣ ਆਪਣੀ ਤਕਨੀਕੀ ਸਿੱਖਿਆ ਜਾਰੀ ਨਹੀ ਰੱਖ ਸਕਦੇ, ਉਹ ਹੁਣ ਉੱਚ ਕੁਸ਼ਲ ਕੋਰਸਿਸ ਵਿੱਚ ਆਪਣਾ ਕੈਰੀਅਰ ਬਣਾ ਸਕਦੇ ਹਨ।ਆਰੀਅਨਜ਼ ਕੌਸ਼ਲ ਵਿਕਾਸ ਸੈਂਟਰ ਦੀ ਮੁਖੀ, ਮਿਸ ਮੋਨਿਕਾ ਰਾਣਾ ਨੇ ਕਿਹਾ ਕਿ ਕੰਸਟ੍ਰਕਸ਼ਨ ਨਾਲ ਸੰਬੰਧਿਤ ਕੋਰਸਾਂ ਦੀ ਯੋਗਤਾ ਪੰਜਵੀਂ ਪਾਸ ਹੈ, ਆਈਟੀ ਕੋਰਸਾਂ ਦੇ ਲਈ 10/12ਵੀਂ, ਆਟੋਮੈਟਿਵ ਦੇ ਲਈ 10/ਆਈਟੀਆਈ ਅਤੇ ਇਲੈਕਟ੍ਰੋਨਿਕਸ ਦੇ ਲਈ ਯੋਗਤਾ 10/12/ਆਈਟੀਆਈ ਹੈ। ਯੋਗਤਾ ਮਾਪਦੰਡਾਂ ਦੀ ਸਰਾਹਨਾ ਕਰਦੇ ਹੋਏ ਮੋਨਿਕਾ ਰਾਣਾ ਨੇ ਕਿਹਾ ਕਿ ਇਹ ਉਹਨਾਂ ਬਹੁਤ ਸਾਰੇ ਉਮੀਦਵਾਰਾਂ ਨੂੰ ਪ੍ਰੋਤਸਾਹਿਤ ਕਰੇਗਾ ਜਿਹਨਾਂ ਨੇ ਆਪਣੀ ਪੜਾਈ ਵਿਚਕਾਰ ਹੀ ਛੱਡ ਦਿੱਤੀ ਸੀ ਅਤੇ ਬੇਰੁਜ਼ਗਾਰ ਹਨ।ਇਹ ਜ਼ਿਕਰਯੋਗ ਹੈ ਕਿ ਏਆਈਸੀਟੀ ਨੇ ਆਰੀਅਨਜ਼ ਨੂੰ 10 ਕੋਰਸਾਂ ਲਈ ਪ੍ਰਵਾਨਗੀ ਦਿਤੀ ਹੈ ਅਤੇ ਕੋਰਸਾਂ ਦੇ ਪੂਰਾ ਹੋਣ ਤੋਂ ਬਾਅਦ ਰੁਜ਼ਗਾਰ ਵੀ ਪ੍ਰਦਾਨ ਕੀਤਾ ਜਾਵੇਗਾ। ਇਨਾਂ ਹੁਨਰ ਵਿਕਾਸ ਕੋਰਸਾਂ ਦੇ ਮੁਕੰਮਲ ਹੋਣ ਤੋਂ ਬਾਅਦ ਵਿਦਿਆਰਥੀ ਭਾਰਤ ਵਿਚ ਜਾਂ ਵਿਦੇਸ਼ ਵਿਚ ਕੰਮ ਕਰਨ ਦੇ ਪਾਤਰ ਹੋਣਗੇ।

VIA PUNJAB