ਆਰੀਅਨਜ਼ ਗਰੁੱਪ ਤੇ ਪੀਜੀਆਈ ਨੇ ਲਗਾਇਆ ਠਖੂਨਦਾਨ ਕੈਂਪੂ

ਮੌਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਜ਼, ਰਾਜਪੁਰਾ ਨੇੜੇ ਚੰਡੀਗੜ੍ਹ ਨੇ ਬਲੱਡ ਟਰਾਂਸਫਿਊਜ਼ਨ ਵਿਭਾਗ, ਪੀਜੀਆਈ, ਚੰਡੀਗੜ ਨਾਲ ਮਿਲ ਕੇ ਅੱਜ ਕਾਲਜ ਵਿਚ ਠਖੂਨਦਾਨ ਕੈਂਪੂ ਦਾ ਆਯੋਜਨ ਕੀਤਾ। ਸ਼੍ਰੀ ਮਦਨ ਲਾਲ ਜਲਾਲਪੁਰ, ਐਮਐਲਏ, ਘਨੌਰ ਨੇ ਕੈਂਪ ਦਾ ਉਦਘਾਟਨ ਕੀਤਾ ਜਦਕਿ ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ:ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।ਪੀ.ਜੀ.ਆਈ ਚੰਡੀਗੜ ਦੇ ਡਾਕਟਰਾਂ, ਨਰਸਾਂ ਅਤੇ ਟੈਕਨੀਸ਼ੀਅਨਾਂ ਦੀ 8 ਮੈਂਬਰੀ ਟੀਮ ਨੇ ਡਾ: ਅਨੀਤਾ, ਅਸਿਸਟੈਟ ਬਲੱਡ ਟਰਾਂਸਫਿਊਜ਼ਨ ਆਫਿਸਰ (ਐਬੀਟੀੳ, ਪੀਜੀਆਈਐਮਈਆਰ) ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਖੂਨਦਾਨ ਕਰਨ ਲਈ ਜਾਂਚ ਕੀਤੀ ਅਤੇ ਚੁਣੇ ਹੋਏ ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਵਿਦਿਆਰਥੀਆਂ ਨੂੰ ਖੂਨਦਾਨ ਕਰਨ ਦੇ ਉਪਰੰਤ ਰਿਫਰੈਸ਼ਮੈਂਟ ਦੇ ਨਾਲ ਡੋਨਰ ਕਾਰਡ ਅਤੇ ਸਰਟੀਫਿਕੇਟ ਵੀ ਦਿਤੇ ਗਏ। ਮਦਨ ਲਾਲ ਜਲਾਲਪੁਰ ਨੇ ਇਸ ਕੈਂਪ ਦੇ ਆਯੋਜਨ ਲਈ ਆਰੀਅਨਜ਼ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਆਰੀਅਨਜ਼ ਇਸ ਖੇਤਰ ਵਿੱਚ ਆਪਣੇ ਵਿਦਿਆਰਥੀਆਂ ਨੂੰ ਇੱਕ ਜਿੰਮੇਵਾਰ ਨਾਗਰਿਕ ਬਣਾਉਣ ਲਈ ਇੱਕ ਮੰਚ ਪ੍ਰਦਾਨ ਕਰ ਕੇ ਸ਼ਾਨਦਾਰ ਕੰਮ ਕਰ ਰਿਹਾ ਹੈ । ਉਹਨਾਂ ਨੇ ਕਿਹਾ ਕਿ ਹੋਰ ਵਿਦਿਆਰਥੀਆਂ ਅਤੇ ਕਾਲੇਜਿਸ ਨੂੰ ਇਸ ਨੇਕ ਕੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਨੇਕ ਕੰਮ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਡਾ: ਅੰਸ਼ੂ ਕਟਾਰੀਆ ਨੇ ਸਾਰੇ ਖੂਨ ਦਾਨੀਆਂ, ਵਿਦਿਆਰਥੀਆਂ ਅਤੇ ਸਟਾਫ ਦਾ ਇਸ ਕੈਂਪ ਦੇ ਸਫਲਤਾਪੂਰਵਕ ਆਯੋਜਨ ਲਈ ਧੰਨਵਾਦ ਕੀਤਾ। ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਉਹਨਾਂ ਨੇ ਅੱਗੇ ਕਿਹਾ ਕਿ ਖੂਨ ਦੀ ਇਕ ਯੂਨਿਟ ਨਾਲ ਤਿੰਨ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨਾ ਨੇ ਅੱਗੇ ਕਿਹਾ ਕਿ ਇਸ ਤਰਾਂ ਦੇ ਕੈਂਪ ਨਾਲ ਸਿਰਫ ਬਲੱਡ ਬੈਂਕ ਨੂੰ ਹੀ ਫਾਇਦਾ ਨਹੀ ਹੁਂਦਾ ਬਲਕਿ ਇਹ ਥੈਲੀਸੇਮਿਆ ਅਤੇ ਲੁਕੇਮੀਆ ਮਰੀਜਾਂ ਲਈ ਵਰਦਾਨ ਹੈ ਜਿਨਾ ਨੂੰ ਵਾਰ-ਵਾਰ ਖੂਨ ਦੀ ਲੋੜ ਹੁੰਦੀ ਹੈ। ਆਰੀਅਨਜ਼ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਕੁੱਲ 25 ਯੂਨੀਟ ਖੂਨ ਇਕੱਠਾ ਕੀਤਾ ਗਿਆ। ਆਰੀਅਨਜ਼ ਗਰੁੱਪ ਦੀ ਡਾਈਰੈਕਟਰ ਡਾ. ਰਮਨ ਰਾਣੀ ਗੁਪਤਾ, ਰਜਿਸਟਰਾਰ, ਸਟੀਵਨ ਜਵੰਧਾ, ਸਰਪੰਚ, ਆਲਮਪੁਰ, ਸ. ਗੁਰਭੇਜ ਸਿੰਘ; ਨੇਪਰਾ, ਸ. ਰਵਿੰਦਰ ਸਿੰਘ; ਥੂਹਾ, ਸ. ਗੁਰਵਿੰਦਰ ਸਿੰਘ ਆਦਿ ਵੀ ਮੌਜ਼ੂਦ ਸਨ।

VIA PUNJAB