ਆਰੀਅਨਜ਼ ਗਰੁੱਪ ਦੇ ਐਨਐਸਐਸ ਵਿਦਿਆਰਥੀਆਂ ਨੇ ਵਾਹਨਾਂ ਤੇ ਰਿਫਲੈਕਟਰ ਲਗਾਉਣ ਲਈ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ

ਮੌਹਾਲੀ – ਧੁੰਦਲੇ ਮੌਸਮ ਵਿੱਚ ਸੜਕ ਹਾਦਸਿਆਂ ਤੋਂ ਬਚਣ ਲਈ ਰਿਫਲੈਕਟਰਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਆਰੀਅਨਜ਼ ਕਾਲੇਜ ਆਫ ਐਜੁਕੇਸ਼ਨ, ਆਰੀਅਨਜ਼ ਕਾਲੇਜ ਆਫ ਲਾਅ ਅਤੇ ਆਰੀਅਨਜ਼ ਡਿਗਰੀ ਕਾਲੇਜ, ਰਾਜਪੁਰਾ, ਨੇੜੇ ਚੰਡੀਗੜ ਦੇ ਐਨਐਸਐਸ ਵਿਦਿਆਰਥੀਆਂ ਨੇ ਸਥਾਨਕ ਪਿੰਡਾਂ ਆਲਮਪੁਰ, ਨੇਪਰਾਂ ਅਤੇ ਥੂਹਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਦਾ ਆਯੋਜਨ ਕੀਤਾ।ਇਹਨਾਂ ਦਿਨਾਂ ਵਿੱਚ ਧੁੰਦਲੇ ਮੌਸਮ ਕਾਰਨ ਕਈ ਸੜਕ ਦੁਰਘਟਨਾਵਾਂ ਹੁੰਦੀਆ ਹਨ। ਹੌਲੀ-ਹੌਲੀ ਚਲਦੀਆਂ ਹੋਈਆਂ ਗੱਡੀਆਂ ਜਿਵੇਂ ਕਿ ਟ੍ਰੈਕਟਰ-ਟਰਾਲੀ, ਬੈਲ ਗੱਡੀਆਂ ਆਦਿ ਅਜਿਹੀਆਂ ਦੁਰਘਟਨਾਵਾਂ ਲਈ ਜਿੰਮੇਵਾਰ ਹਨ। ਘੱਟ ਦੂਰ ਦਰਸ਼ੀਤਾ ਅਤੇ ਰਿਫਲੈਕਟਰ ਨਾਂ ਲੱਗੇ ਹੋਣ ਦੇ ਕਾਰਣ ਆਉਣ ਵਾਲੇ ਵਾਹਨ ਚਾਲਕਾਂ ਦੇ ਲਈ ਹੋਲੀ ਗਤੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਦੇਖਣਾ ਮੁਸ਼ਕਿਲ ਹੋ ਜਾਂਦਾਂ ਹੈ।ਇਹਨਾਂ ਵਿਦਿਆਰਥੀਆਂ ਨੇ ਪੇਂਡੂ ਲੋਕਾਂ ਅਤੇ ਕਿਸਾਨਾਂ ਨੂੰ ਇਸ ਤਰਾਂ ਦੀ ਘਾਤਕ ਘਟਨਾਵਾਂ ਤੋ ਬੱਚਣ ਲਈ ਸਾਰੇ ਵਾਹਨਾਂ ਤੇ ਰਿਫਲੈਕਟਰ ਲਗਾਉਣ ਲਈ ਜਾਗਰੂਕ ਕਰਨ ਦੀ ਪਹਿਲ ਕੀਤੀ।ਆਰੀਅਨਜ਼ ਗਰੁੱਪ ਦੀ ਪ੍ਰਿੰਸੀਪਲ ਡਾ.ਰਮਨ ਰਾਣੀ ਗੁਪਤਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਰ ਇਹ ਜਾਗਰੂਕਤਾ ਮੁਹਿੰਮ ਸਥਾਨਿਕ ਪਿੰਡਾਂ ਵਿੱਚ ਚਲਾਈ ਗਈ। ਵਿਦਿਆਰਥੀਆਂ ਨੇ ਉਹਨਾਂ ਨੂੰ ਸੜਕ ਤੇ ਦੂਜੇ ਯਾਤਰੀਆਂ ਦੇ ਜੀਵਨ ਦੇ ਨਾਲ-ਨਾਲ ਆਪਣੀ ਜਿੰਦਗੀ ਨੂੰ ਬਚਾਉਣ ਲਈ ਜਾਣਕਾਰੀ ਦਿੱਤੀ।

VIA PUNJAB