- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਰੀਅਨਜ਼ ਨੇ ਆਪਣਾ 13ਵਾਂ ਸਥਾਪਨਾ ਦਿਵਸ ਮਨਾਇਆ
ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਨੇ ਆਰਚਰੀ ਸਪੋਰਟਸ ਫੈਡਰੇਸ਼ਨ ਆਫ ਇੰਡੀਆਂ ਨਾਲ ਮਿਲ ਕੇ ਅੱਜ ਪਹਿਲਾਂ ਨੈਸ਼ਨਲ ਆਰਚਰੀ ਐਂਡ ਸੀਆਰਬੀ ਕਰੋਸਬੋਅ ਚੈਪੀਅਨਸ਼ਿਪ 2019 ਆਪਣੇ ਕੈਂਪਸ ਵਿੱਚ ਆਯੋਜਿਤ ਕੀਤਾ। ਇਸ ਮੋਕੇ ਡੀਐਸਪੀ ਰਾਜਪੁਰਾ ਮਨਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਡਾ.ਅੰਸ਼ੂ ਕਟਾਰੀਆ, ਚੈਅਰਮੈਨ ਆਰੀਅਨਜ਼ ਗਰੁੱਪ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਹ ਪ੍ਰੋਗਰਾਮ ਆਰੀਅਨਜ਼ ਗਰੁੱਪ ਦੇ 13ਵੇਂ ਸਥਪਨਾ ਦਿਵਸ ਦੇ ਸੰਬੰਧ ਵਿੱਚ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਅਤੇ ਕੇਕ ਕੱਟਣ ਦੀ ਰਸਮ ਨਾਲ ਕੀਤੀ ਗਈ ਜਿਸ ਵਿੱਚ ਸ.ਮਨਪ੍ਰੀਤ ਸਿੰਘ ਡੀਐਸਪੀ ਰਾਜਪੁਰਾ, ਡਾ.ਅੰਸ਼ੂ ਕਟਾਰੀਆ, ਚੈਅਰਮੈਨ ਆਰੀਅਨਜ਼ ਗਰੁੱਪ, ਆਰਚਰੀ ਫੈਡਰੇਸ਼ਨ ਦੇ ਡਾਇਰੇਕਟਰ ਸਵਿਤਾ ਜੋਸ਼ੀ ਨੇ ਹਿੱਸਾ ਲਿਆ। ਇਸ ਵਿੱਚ ਪਹਿਲੇ ਦਿਨ ਨਵੀਂ ਆਰਚਰੀ, ਕਰਾਸਬੋਅ ਅਤੇ ਪੁਰਾਣੀ ਆਰਚਰੀ ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ ਆਦਿ ਦੇ ਲਗਭਗ 300 ਵਿਦਿਆਰਥੀਆਂ ਨੇ ਹਿੱਸਾ ਲਿਆ।ਸ. ਮਨਪ੍ਰੀਤ ਸਿੰਘ ਡੀਐਸਪੀ ਨੇ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਉਹਨਾਂ ਨੇ ਆਰੀਅਨਜ਼ ਅਤੇ ਸਪੋਰਟਸ ਫੈਡਰੇਸ਼ਨ ਦੇ ਪ੍ਰਬੰਧਕਾਂ ਵੱਲੋਂ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਲਈ ਕੀਤੇ ਗਏ ਯਤਨਾਂ ਅਤੇ ਖਿਡਾਰੀਆਂ ਨੂੰ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਲਈ ਸਪੋਰਟਸਮੈਨਸ਼ਿਪ ਦੇ ਗੁਣਾਂ ਉੱਪਰ ਧਿਆਨ ਕੇਂਦਰਿਤ ਕਰਨ ਲਈ ਪ੍ਰਸ਼ੰਸਾ ਕੀਤੀ।ਡਾ.ਅੰਸ਼ੂ ਕਟਾਰੀਆ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਟੀਮ ਮੈਂਬਰਾਂ ਸਿੱਖਿਆਵਾਦੀਆਂ ਅਤੇ ਸੰਬੰਧਿਤ ਅਧਿਕਾਰੀਆਂ ਦਾ ਪਿਛਲੇ 12 ਸਾਲਾਂ ਦੌਰਾਨ ਉਹਨਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਕਟਾਰੀਆ ਨੇ ਅੱਗੇ ਕਿਹਾ ਕਿ ਆਰੀਅਨਜ਼ ਨੇ ਲਗਾਤਾਰ ਵਧੀਆਂ ਤਕਨੀਕੀ ਅਭਿਆਸਾਂ ਅਤੇ ਦਰਸ਼ਨ ਸ਼ਾਸਤਰਾਂ ਨਾਲ ਜੁੜ ਕੇ, ਕਿਤਾਬਾਂ ਅਤੇ ਪ੍ਰਯੋਗਿਕ ਸੱਚਾਈਆਂ ਦੁਆਰਾ ਨੈਤਿਕ ਕਦਰਾਂ ਕੀਮਤਾਂ ਵਿੱਚ ਵਾਧਾ ਕੀਤਾ ਹੈ।ਇਹ ਦੱਸਣਯੋਗ ਹੈ ਕਿ ਆਰੀਅਨਜ਼ 2007 ਵਿੱਚ ਐਮਬੀਏ ਕੋਰਸ ਨਾਲ ਇੱਕ ਏਕੜ ਜਮੀਨ ਅਤੇ 100 ਵਿਦਿਆਰਥੀਆਂ ਨਾਲ ਸ਼ੁਰੂ ਹੋਇਆ ਸੀ ਅਤੇ ਹੁਣ ਗਰੁੱਪ ਕੋਲ 21 ਏਕੜ ਹਰਿਆਂ-ਭਰਿਆਂ ਕੈਂਪਸ ਹੈ ਅਤੇ 8 ਵੱਖ-ਵੱਖ ਕਾਲੇਜਿਸ ਚਲਾ ਰਿਹਾ ਹੈ ਜਿਹਨਾਂ ਵਿੱਚ ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ, ਆਰੀਅਨਜ਼ ਕਾਲੇਜ ਆਫ ਲਾਅ, ਆਰੀਅਨਜ਼ ਬਿਜਨੈਸ ਸਕੂਲ, ਆਰੀਅਨਜ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੌਕਨੋਲਜੀ, ਆਰੀਅਨਜ਼ ਕਾਲੇਜ ਆਫ ਅੇਜੁਕੇਸ਼ਨ, ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਆਰੀਅਨਜ਼ ਡਿਗਰੀ ਕਾਲੇਜ, ਆਰੀਅਨਜ਼ ਕਾਲੇਜ ਆਫ ਫਾਰਮੇਸੀ ਸ਼ਾਮਿਲ ਹਨ।ਆਰੀਅਨਜ਼ ਗਰੁੱਪ ਹਰ ਸਾਲ ਆਪਣੇ ਸਹਿ-ਸੰਸਥਾਪਕ ਸ਼੍ਰੀਮਤੀ ਰਜਨੀ ਕਟਾਰੀਆ ਦੀ ਜਨਮਮਿਤੀ ਨੂੰ ਆਪਣੇ ਸਥਾਪਨਾ ਦਿਵਸ ਦੇ ਰੂਪ ਵਿੱਚ ਮਨਾਂ ਰਿਹਾ ਹੈ।


