ਉਡੀਸ਼ਾ ’ਚ ਤੁਫਾਨ ਨਾਲ ਤਬਾਹ-5 ਦੀ ਮੌਤ

ਭੁਵਨੇਸ਼ਵਰ – ਚਕਰਵਤੀ ਤੂਫ਼ਾਨ ਫੇਨੀ ਓਡੀਸ਼ਾ ਵਿੱਚ ਭਾਰੀ ਤਬਾਹੀ ਮਚੀ ਹੈ ਅਤੇ 5 ਮੌਤਾਂ ਦੀ ਖ਼ਬਰ ਹੈ। ਇਥੇ ਫੇਨੀ ਕਾਰਨ ਹਵਾ ਦੀ ਰਫ਼ਤਾਰ ਕਾਫ਼ੀ ਤੇਜ਼ ਸੀ।ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ।11 ਲਖ ਤੋਂ ਜ਼ਿਆਦਾ ਲੋਕਾਂ ਨੂੰ ਸੁਰਖਿਅਤ ਥਾਵਾਂ ‘ਤੇ ਭੇਜ ਦਿਤਾ ਗਿਆ ਹੈ।ਆਫ਼ਤ ਪ੍ਰਬੰਧਨ ਦੀ ਟੀਮ ਤੂਫ਼ਾਨ ਨਾਲ ਨਜਿਠਣ ਲਈ ਤਿਆਰ ਹੈ। ਫੇਨੀ ਕਾਰਨ ਰੇਲ, ਸੜਕ ਅਤੇ ਹਵਾਈ ਆਵਾਜਾਈ ਵੀ ਠਪ ਹੋ ਗਈ ਹੈ।

VIA PUNJAB