- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਓਵਰਟੇਕਿੰਗ ਕਰਦਿਆਂ ਇਨੋਵਾ ਕਾਰ ਦਰੱਖਤ ਨਾਲ ਟਕਰਾਈ-9 ਫੱਟੜ
ਗੁਰਦਾਸਪੁਰ – ਕੋਟ ਟੋਡਰਮੱਲ ਦੇ ਨਜ਼ਦੀਕ ਇਕ ਗੱਡੀ ਨੂੰ ਉਵਰਟੇਕਿੰਗ ਕਰਦੇ ਹੋਏ ਇਨੋਵਾ ਕਾਰ ਪਿੰਡ ਗੋਤ ਖੁਰਦ ਦੇ ਨੇੜੇ ਇਕ ਦਰੱਖਤ ਚ ਜਾ ਵੱਜੀ ਅਤੇ 1 ਡਰਾਈਵਰ ਸੰਮੇਤ 8 ਸਵਾਰੀਆਂ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਰਜਨੀ ਪਤਨੀ ਸ੍ਰੀ ਜੁਗਲ ਕਿਸ਼ੋਰ ਉਮਰ 33 ਸਾਲ ਵਾਸੀ ਘਰੋਟਾ ਜਿਲ੍ਹਾ ਪਠਾਨਕੋਟ ਨੇ ਦੱਸਿਆਂ ਕਿ ਉਹ ਆਪਣੇ ਸੋਹਰੇ ਅਤੇ ਘਰੋਟਾ ਦੀ ਸੰਗਤ ਨਾਲ ਆਪਣੀ ਇਨੋਵਾ ਕਾਰ ਨੰਬਰ ਪੀਬੀ 08 ਸੀਪੀ 9492 ਰਾਹੀ ਡੇਰਾ ਬਿਆਸ ਜਾ ਰਹੇ ਸਨ ਅਤੇ ਅਚਾਨਕ ਕੋਟ ਟੋਡਰਮੱਲ ਦੇ ਨਜ਼ਦੀਕ ਪਿੰਡ ਗੋਤ ਖੁਰਦ ਗੁਰਦਵਾਰਾ ਸਾਹਿਬ ਦੇ ਨਜ਼ਦੀਕ ਇਕ ਅਣਪਛਾਤੇ ਵਾਹਨ ਨੂੰ ਉਵਰਟੇਕਿੰਗ ਕਰਦੇ ਸਮੇਂ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਸੜਕ ਦੇ ਕਿਨਾਰੇ ਲੱਗੇ ਦਰੱਖਤ ਜਾ ਵੱਜੀ ਅਤੇ ਪ੍ਰਵੀਨ ਕੁਮਾਰੀ(50)ਸੰਤੋਸ(50)ਵੀਰੋਰਾਣੀ(45)ਬਾਲ ਕ੍ਰਿਸ਼ਨ(50)ਇਕਬਾਲ ਕ੍ਰਿਸ਼ਨ(45)ਰਜਨੀ(33)ਰਜ਼ਨੀ(40)ਸਮਸ਼ੇਰ ਸਿੰਘ(45)ਇਕਬਾਲ ਕ੍ਰਿਪਾਲ(50) ਹਾਦਸੇ ਵਿੱਚ ਜਖਮੀ ਹੋ ਗਏ ਅਤੇ ਜਖਮੀਆ ਨੂੰ 108 ਦੀ ਮਦਦ ਨਾਲ ਸਰਕਾਰੀ ਹਸਪਤਾਲ ਹਰਚੋਵਾਲ ਵਿੱਚ ਲਿਆਂਦਾ ਗਿਆ ਅਤੇ ਜਿਸ ਵਿੱਚ 5 ਜਖਮੀਆ ਨੂੰ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਅਤੇ 4 ਜਖਮੀਆ ਨੇ ਆਪਣੇ ਨਿੱਜੀ ਵਾਹਨ ਨਾਲ ਡੇਰਾ ਬਿਆਸ ਰੈਫਰ ਹੋ ਗਏ।ਇਸ ਮੌਕੇ ਐਸ ਆਈ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਖਮੀਆ ਵੱਲੋਂ ਕੋਈ ਵੀ ਕਾਰਵਾਈ ਨਹੀ ਕਰਵਾਈ ਗਈ ਹੈ।


