ਕਰਨਾਟਕ ਵਿੱਚ ਹੜ੍ਹ ਕਾਰਨ 6 ਵਿਅਕਤੀਆਂ ਦੀ ਮੌਤ, ਨੁਕਸਾਨੇ ਗਏ ਕਈ ਘਰ

ਬੈਂਗਲੁਰੂ – ਕਰਨਾਟਕ ਵਿੱਚ ਆਏ ਹੜ੍ਹ ਉਤੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਦਾ ਕਹਿਣਾ ਹੈ ਕਿ ਬਚਾਅ ਮੁਹਿੰਮ ਵਿੱਚ ਐਨ. ਡੀ. ਆਰ. ਐਫ., ਹਵਾਈ ਫੌਜ, ਫੌਜ, ਫਾਇਰ ਬ੍ਰਿਗੇਡ, ਹੋਮਗਾਰਡਾਂ ਸਮੇਤ 1000 ਤੋਂ ਵੱਧ ਸੁਰੱਖਿਆ ਕਰਮਚਾਰੀ ਲੱਗੇ ਹਨ| ਉਨ੍ਹਾਂ ਕਿਹਾ ਹਵਾਈ ਫੌਜ ਵੀ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਰਹੀ ਹੈ ਅਤੇ ਰਾਹਤ ਸਮੱਗਰੀ ਪਹੁੰਚਾ ਰਹੀ ਹੈ| ਉਨ੍ਹਾਂ ਕਿਹਾ ਕਿ ਐਨ. ਸੀ. ਸੀ. ਦੇ 200 ਕੈਡਿਟ ਲਗਾਤਾਰ ਕੰਮ ਕਰ ਰਹੇ ਹਨ| ਕੁਮਾਰਸਵਾਮੀ ਨੇ ਕਿਹਾ ਕਿ ਹੜ੍ਹ ਕਾਰਨ ਕਰੀਬ 11 ਹਜ਼ਾਰ ਘਰ ਨੁਕਸਾਨੇ ਗਏ ਹਨ| ਇਸ ਦੇ ਨਾਲ ਹੀ ਕੋਡਗੂ ਜ਼ਿਲ੍ਹੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਹੈ| ਮੁੱਖ ਮੰਤਰੀ ਨੇ ਕਿਹਾ ਕਿ ਬੈਂਕਾਂ ਨੂੰ ਏ. ਟੀ. ਐਮਾਂ ਵਿੱਚ ਪੈਸੇ ਭਰਨ ਲਈ ਕਿਹਾ ਗਿਆ ਹੈ| ਅਧਿਕਾਰੀਆਂ ਨੂੰ ਨੁਕਸਾਨੀਆਂ ਗਈਆਂ ਸੜਕਾਂ ਦੀ ਸੂਚੀ ਦੇਣ ਲਈ ਅਤੇ ਉਥੇ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ|

VIA PUNJAB