- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਾਰ ਤੇ ਕੰਟੇਨਰ ਡਿੱਗਣ ਨਾਲ 4 ਦੀ ਮੌਤ
ਜੈਪੁਰ – ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਗੁਡਾ ਐਂਡਲਾ ਥਾਣਾ ਖੇਤਰ ਵਿੱਚ ਅੱਜ ਸਵੇਰੇ ਕਾਰ ਤੇ ਕੰਟੇਨਰ ਡਿੱਗਣ ਨਾਲ ਇਕ ਔਰਤ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਖੇਤਰ ਵਿੱਚ ਬਾਲਰਾਈ ਨੇੜੇ ਸਵੇਰੇ ਲੱਗਭਗ 9 ਵਜੇ ਇਕ ਟ੍ਰੇਲਰ ਤੇ ਰੱਖਿਆ ਕੰਟੇਨਰ ਓਵਰਟੇਕ ਕਰਦੇ ਸਮੇਂ ਕਾਰ ਤੇ ਡਿੱਗ ਗਿਆ ਤੇ ਕਾਰ ਉਸ ਦੇ ਹੇਠਾਂ ਦੱਬ ਗਈ। ਮੌਕੇ ਤੇ ਪਹੁੰਚੀ ਪੁਲੀਸ ਨੇ ਜੇ. ਸੀ. ਬੀ. ਦੀ ਮਦਦ ਨਾਲ ਕੰਟੇਨਰ ਨੂੰ ਹਟਵਾਇਆ। ਉਦੋਂ ਤਕ ਕਾਰ ਵਿੱਚ ਸਵਾਰ ਲੋਕ ਜਾਨ ਗੁਆ ਚੁੱਕੇ ਸਨ। ਮ੍ਰਿਤਕਾਂ ਦੀ ਪਛਾਣ ਜੋਧਪੁਰ ਵਿੱਚ ਭਦਵਾਸੀਆ ਨਿਵਾਸੀ ਅਸ਼ਵਨੀ ਕੁਮਾਰ ਦਵੇ ਅਤੇ ਉਸ ਦੀ ਪਤਨੀ ਰਸ਼ਮੀ ਅਤੇ ਜੋਧਪੁਰ ਦੇ ਕਮਲਾ ਨਹਿਰੂ ਨਗਰ ਨਿਵਾਸੀ ਬੁੱਧਾਰਾਮ ਪ੍ਰਜਾਪਤ ਅਤੇ ਜਾਲੌਰ ਜ਼ਿਲ੍ਹੇ ਦੇ ਮਨੋਜ ਸ਼ਰਮਾ ਦੇ ਤੌਰ ਤੇ ਕੀਤੀ ਗਈ ਹੈ। ਪੁਲੀਸ ਮੁਖੀ ਕਾਲੂਰਾਮ ਰਾਵਤ ਵੀ ਮੌਕੇ ਤੇ ਪਹੁੰਚੇ। ਪੁਲੀਸ ਨੇ ਚਾਰਾਂ ਦੀਆਂ ਲਾਸ਼ਾਂ ਗੁੰਦੋਜ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈਆਂ ਹਨ।


