ਕੇਜਰੀਵਾਲ ਏਕਤਾ ਨਹੀਂ ਚਾਹੁੰਦੇ : ਖਹਿਰਾ

ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਫੇਰੀ ਮਗਰੋਂ ਬਾਗੀ ਲੀਡਰ ਸੁਖਪਾਲ ਖਹਿਰਾ ਨੇ ਵਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਪਸ਼ਟ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਪਾਰਟੀ ਵਿਚ ਏਕਤਾ ਨਹੀਂ ਚਾਹੁੰਦੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੇਜਰੀਵਾਲ ਦੇ ਚੰਡੀਗੜ੍ਹ ਆਉਣ ਬਾਰੇ ਉਨ੍ਹਾਂ ਨੂੰ ਕੁਝ ਵੀ ਨਹੀਂ ਦਸਿਆ ਗਿਆ। ਕੇਜਰੀਵਾਲ ਦੇ ਅਜ ਦੇ ਦੌਰੇ ਮਗਰੋਂ ਦੋਵਾਂ ਧਿਰਾਂ ਵਿਚਾਲੇ ਤਰੇੜ ਡੂੰਘੀ ਹੋ ਗਈ ਹੈ।ਖਹਿਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਪੰਜ ਉਮੀਦਵਾਰਾਂ ਦਾ ਐਲਾਨ ਕਰਕੇ ਪਹਿਲਾਂ ਹੀ ਕੇਜਰੀਵਾਲ ਧੜੇ ਨੇ ਆਪਣੀ ਮਨਸ਼ਾ ਜ਼ਾਹਰ ਕਰ ਦਿਤੀ ਹੈ ਕਿ ਉਹ ਪਾਰਟੀ ਵਿਚ ਏਕਤਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ, ਠਫਿਰ ਵੀ ਅਸੀਂ ਅਠ ਨਵੰਬਰ ਤਕ ਇਨ੍ਹਾਂ ਦਾ ਇੰਤਜ਼ਾਰ ਕਰਨ ਦਾ ਫੈਸਲਾ ਲਿਆ ਹੋਇਆ ਹੈ।ਇਸ ‘ਤੇ ਅਸੀਂ ਕਾਇਮ ਹਾਂ।ਇਸ ਤੋਂ ਬਾਅਦ ਹੀ ਅਸੀਂ ਕੋਈ ਕਦਮ ਚੁਕਾਂਗੇ।

VIA PUNJAB