ਕੇਵਲ ਸੱਤਾ ਪ੍ਰਾਪਤ ਕਰਨਾ ਨਹੀਂ-ਸਾਡਾ ਸੁਪਨਾ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਾਉਣਾ : ਮੁੱਖ ਮੰਤਰੀ ਹਰਿਆਣਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੱਤਾ ਪ੍ਰਾਪਤ ਕਰਨਾ ਸਾਡਾ ਆਖਰੀ ਪੜਾਅ ਨਹੀਂ ਹੈ, ਸਗੋਂ ਸਾਡਾ ਸੁਪਨਾ ਸਾਰੀਆਂ ਨੂੰ ਨਾਲ ਲੈ ਕੇ ਅੱਗੇ ਵੱਧਾਉਣ ਦਾ ਹੈ। ਪਿਛਲੇ ਸਾਢੇ ਚਾਰ ਸਾਲਾਂ ਵਿਚ ਅਸੀਂ ਫਰੀਦਾਬਾਦ ਨਗਰ ਨਿਗਮ ਚੋਣ ਤੋਂ ਆਪਣੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਗੁਰੂਗ੍ਰਾਮ ਨਗਰ ਨਿਗਮ ਚੋਣ, ਪੰਚਾਇਤ ਚੋਣ, ਪੰਜ ਨਗਰ ਨਿਗਮਾਂ ਦੀ ਚੋਣ, ਜੀਂਦ ਜਿਮਨੀ ਚੋਣ ਸਫਲਤਾ ਨਾਲ ਪਾਰ ਕਰਦੇ ਹੋਏ ਅਸੀਂ ਲੋਕ ਸਭਾ ਚੋਣ ਵਿਚ ਸਾਰੀਆਂ 10 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਮੁੱਖ ਮੰਤਰੀ ਅੱਜ ਬੱਲਭਗੜ ਅਨਾਜ ਮੰਡੀ ਵਿਚ ਫਰੀਦਾਬਾਦ ਲੋਕ ਸਭਾ ਖੇਤਰ ਦੇ ਕਾਰਕੁਨ ਧੰਨਵਾਦ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਖੇਤਰ ਦੇ ਕਾਰਕੁਨਾਂ ਨੂੰ ਸੰਬੋਧਤ ਕਰ ਰਹੇ ਸਨ? ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਡਾਰ ਵਿਚ ਮੌਜ਼ੂਦ ਸਾਰੇ ਭਾਜਪਾ ਕਾਰਕੁਨਾਂ ‘ਤੇ ਫੁੱਲਾਂ ਦੀ ਵਰਖਾ ਕਰਕੇ ਉਨਾਂ ਦਾ ਸੁਆਗਤ ਕੀਤਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੀ ਇਹ ਜਿੱਤ ਕਾਰਜਕੁਨਾਂ ਨੂੰ ਸਮਰਪਿਤ ਹੈ ਅਤੇ ਮੈਂ ਖੁਦ ਤੇ ਮੰਚ ‘ਤੇ ਬੈਠੇ ਸਾਰੇ ਨੇਤਾ ਵੀ ਕਾਰਕੁਨਾਂ ਵਿਚ ਹੀ ਸ਼ਾਮਿਲ ਹਨ, ਜੋ ਅੱਜ ਮੰਚ ‘ਤੇ ਬੈਠੇ ਹਨ, ਕਲ ਉਹ ਸਾਹਮਣੇ ਬੈਠਦੇ ਸਨ।

VIA PUNJAB