ਕੈਪਟਨ ਅਤੇ ਕੇ.ਪੀ. ਦੀ ਮੌਜੂਦਗੀ ’ਚ ਚੌਧਰੀ ਨੇ ਭਰਿਆ ਨਾਮਜ਼ਦਗੀ ਪੱਤਰ

ਜਲੰਧਰ – ਚੌਧਰੀ ਸੰਤੋਖ ਸਿੰਘ ਨੂੰ ਲੋਕ ਸਭਾ ਦੀ ਟਿਕਟ ਮਿਲਣ ਤੋਂ ਬਾਅਦ ਨਰਾਜ਼ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਸੀਐਮ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪੁਜੇ ਅਤੇ ਉਨ੍ਹਾਂ ਨੂੰ ਮਨਾਉਣ ਤੋਂ ਬਾਅਦ ਸਰਦਾਰ ਸੰਤੋਖ ਸਿੰਘ ਚੌਧਰੀ ਦੇ ਨਾਮਜ਼ਦਗੀ ਪਤਰ ਦਾਖਲ ਕਰਵਾਉਣ ਲਈ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਜਲੰਧਰ ਵਿਖੇ ਪਹੁੰਚੇ।ਇਸ ਮੌਕੇ ਚੌਧਰੀ ਸੰਤੋਖ ਸਿੰਘ ਨੇ ਸਰਦਾਰ ਮਹਿੰਦਰ ਸਿੰਘ ਕੇਪੀ ਦੇ ਕੋਲੋਂ ਪੈਨ ਲੈ ਕੇ ਆਪਣਾ ਨਾਮਜ਼ਦਗੀ ਪਤਰ ਦਾਖਲ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ, ਵਿਕਰਮ ਸਿੰਘ ਚੌਧਰੀ ਤੋਂ ਇਲਾਵਾ ਚੌਧਰੀ ਸੰਤੋਖ ਸਿੰਘ ਦੀ ਨੂੰਹ ਵੀ ਹਾਜ਼ਰ ਸੀ।ਇਸ ਮੌਕੇ ਕਵਰਿੰਗ ਕੈਂਡੀਡੇਟ ਵਜੋਂ ਸਰਦਾਰ ਦੇ ਕਰਮਜੀਤ ਸਿੰਘ ਚੌਧਰੀ ਨੇ ਆਪਣੇ ਨਾਮਜ਼ਦਗੀ ਪਤਰ ਦਾਖਲ ਕੀਤੇ। ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਮੇਹਰ ਚੰਦ ਪੋਲੀਟੈਕਨੀਕ ਬਣਾਏਗਾ ਈ.ਵੀ.ਐਮ ਵੋਟਿੰਗ ਮਸ਼ੀਨ ਦਾ ਵਿਸ਼ਾਲ  ਕੰਕਰੀਟ ਸਟੈਚੂ ਮੇਹਰ ਚੰਦ ਪੋਲੀਟੈਕਨੀਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦਸਿਆ ਕਿ ਮਾਨਯੋਗ ਡੀ. ਸੀ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਜੀ ਦੀ ਪ੍ਰੇਰਣਾ ਸਦਕਾ ਮੇਹਰ ਚੰਦ ਪੋਲੀਟੈਕਨੀਕ ਕਾਲਜ ਵਲੋਂ ਕਾਲਜ ਕੈਂਪਸ ਦੇ ਬਾਹਰ ਵਿਦਿਆਰਥੀਆਂ ਤੇ ਆਮ ਪਬਲਿਕ ਨੂੰ ਜਾਗਰੂਕ ਕਰਨ ਲਈ ਈ.ਵੀ.ਐਮ ਵੋਟਿੰਗ ਮਸ਼ੀਨ ਦਾ ਵਿਸਾਲ ਕਂਕਰੀਟ ਸਟੈਚੂ ਬਣਾਇਆ ਜਾ ਰਿਹਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇਸ ਵਿਚ ਵੋਟਿਂਗ ਮਸ਼ੀਨ ਦੇ ਤਿੰਨਾ  ਯੂਨਿਟਾਂ – ਬੈਲਟ ਯੂਨਿਟ ਵੀ.ਵੀ. ਪੈਟ. ਅਤੇ ਕੰਟਰੋਲ ਯੁਨਿਟ ਨੂੰ ਥ੍ਰੀ ਡਾਇਮੋਸ਼ਨਲ ਰੂਪ ਵਿਚ ਵਿਖਾਇਆ ਜਾਵੇਗਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ  ਨੇ ਅਪਣੇ ਵਿਦਿਆਰਥੀਆਂ ਦੇ ਨਾਲ  ਇਸ ਵਿਸ਼ਾਲ ਸਟੈਚੂ ਦਾ ਇਕ ਮਾਡਲ ਡੀ. ਸੀ ਵਰਿੰਦਰ ਕੁਮਾਰ ਸ਼ਰਮਾ ਅਤੇ ਏ ਡੀ ਸੀ ਸ੍ਰੀ ਜਸਬੀਰ ਸਿੰਘ ਨੁੰ ਭੇਂਟ ਕੀਤਾ। ਡੀ ਸੀ ਵਰਿੰਦਰ ਕੁਮਾਰ ਸ਼ਰਮਾ ਨੇ  ਮਾਡਲ ਦੀ ਤਾਰੀਫ ਕੀਤੀ ਤੇ ਨਾਲ ਹੀ ਵਿਸ਼ਾਲ ਕੰਕਰੀਟ ਮਾਡਲ  ਨੂੰ ਤਿਆਰ ਕਰਨ ਲਈ ਹਰੀ ਝੰਡ੍ਹੀ ਵਿਖਾਈ। ਉਨ੍ਹਾਂ ਇਸ ਮੌਕੇ ਬੋਲਦਿਆ ਕਿਹਾ ਕਿ ਇਸ ਵਿਸ਼ਾਲ ਕੰਕਰੀਟ ਮਾਡਲ ਨਾਲ ਆਮ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰਨ ਲਈ ਮਦਦ ਮਿਲੇਗੀ। ਇਸ ਮੌਕੇ ਆਰਕੀਟੈਕਚਰ ਵਿਭਾਗ ਦੇ ਇੰਚਾਰਜ ਸ੍ਰੀ ਰਾਜੀਵ ਭਾਟੀਆ, ਮੈਡਮ ਸਾਕਸ਼ੀ ਅਰੋੜਾ, ਸਵੀਪ ਦੇ ਅਸਿਸਟੈਂਟ ਨੋਡਲ ਅਫਸਰ ਸ੍ਰੀ ਸੁਰਜੀਤ ਲਾਲ ਵੀ ਹਾਜਿਰ ਸਨ। ਬਹੁਤ ਜਲਦ ਹੀ ਇਸ ਵਿਸ਼ਾਲ ਸਟੈਚੂ ਦਾ ਉਦਘਾਟਨ ਮਾਨਯੋਗ ਡੀ ਸੀ ਵਰਿੰਦਰ ਕੁਮਾਰ ਵਲੋ ਕੀਤਾ ਜਾਵੇਗਾ।

VIA PUNJAB