ਕੋਰੋਨਾ ਆਫ਼ਤ ਵਿੱਚ ਵੀ ਖ਼ੁਦ ਨੂੰ ਚਮਕਾਉਣ ਵਿੱਚ ਲੱਗੇ ਰਹੇ ਨਰਿੰਦਰ ਮੋਦੀ : ਪ੍ਰਿਅੰਕਾ

ਨਵੀਂ ਦਿੱਲੀ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਹਾ ਹੈ ਕਿ ਜਦੋਂ ਕੋਰੋਨਾ ਦੀ ਦੂਜੀ ਲਹਿਰ ਦੇ ਮੁਕਾਬਲੇ ਦੀ ਤਿਆਰੀ ਕੀਤੀ ਜਾਣੀ ਸੀ ਤਾਂ ਪ੍ਰਧਾਨ ਮੰਤਰੀ ਉਸ ਸਮੇਂ ਮਹਾਮਾਰੀ ਤੇ ਜਿੱਤ ਹਾਸਲ ਕਰਨ ਦਾ ਐਲਾਨ ਕਰ ਕੇ ਖ਼ੁਦ ਦਾ ਚਿਹਰਾ ਚਮਕਾਉਣ ਵਿੱਚ ਰੁੱਝੇ ਹੋ ਹਨ।ਉਨ੍ਹਾਂ ਕਿਹਾ ਕਿ ਸਾਲ ਦੀ ਸ਼ੁਰੂਆਤ ਤੋਂ ਹੀ ਮੋਦੀ ਆਪਣੇ ਬੜਬੋਲੇ ਅਤੇ ਪ੍ਰਚਾਰ ਦੇ ਅੰਦਾਜ਼ ਵਿੱਚ ਵਾਰ-ਵਾਰ ਰਾਸ਼ਟਰੀ ਅਤੇ ਗਲੋਬਲ ਮੰਚਾਂ ਤੇ ਕੋਰੋਨਾ ਦੀ ਜੰਗ ਜਿੱਤਣ ਦਾ ਐਲਾਨ ਕਰ ਕੇ ਆਪਣਾ ਚਿਹਰਾ ਚਮਕਾ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਕੋਰੋਨਾ ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਦਾ ਸਮਾਂ ਸੀ ਪਰ ਮੋਦੀ ਸਰਕਾਰ ਨੇ ਉਦੋਂ ਕੋਰੋਨਾ ਲਈ ਤੈਅ ਬੈੱਡਾਂ ਦੀ ਗਿਣਤੀ ਘੱਟ ਕੀਤੀ ਅਤੇ ਲਗਾਤਾਰ ਆਕਸੀਜਨ ਬੈੱਡ, ਆਈ. ਸੀ. ਯੂ. ਅਤੇ ਵੈਂਟੀਲੇਟਰ ਘਟਾਏ ਜਾ ਰਹੇ ਹਨ। ਮੋਦੀ ਸਰਕਾਰ ਤੇ ਸਿਹਤ ਬਜਟ ਵਿੱਚ ਕਟੌਤੀ ਦਾ ਦੋਸ਼ ਲਾਉਂਦੇ ਹੋਏ ਉਨਾਂ ਕਿਹਾ ਕਿ ਮੋਦੀ 2014 ਵਿੱਚ ਸੱਤਾ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਸਿਹਤ ਬਜਟ ਵਿੱਚ 20 ਫ਼ੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਪਿਛਲੇ ਸਾਲ ਸਿਹਤ ਮਾਮਲਿਆਂ ਦੀ ਸੰਸਦੀ ਕਮੇਟੀ ਨੇ ਕੋਰੋਨਾ ਦੀ ਭਿਆਨਕਤਾ ਦਾ ਜ਼ਿਕਰ ਕਰਦਿਆਂ ਹਸਪਤਾਲ ਦੇ ਬੈੱਡਾਂ, ਆਕਸੀਜਨ ਦੀ ਉਪਲੱਬਧਤਾ ਤੇ ਵਿਸ਼ੇਸ਼ ਫੋਕਸ ਕਰਨ ਦੀ ਗੱਲ ਆਖੀ ਪਰ ਸਰਕਾਰ ਨੇ ਇਸ ਤੇ ਧਿਆਨ ਨਹੀਂ ਦਿੱਤਾ।

VIA PUNJAB