ਖੂਨ-ਖਰਾਬਾ ਬੰਦ ਹੋਵੇ ਦੋਸਤੀ ਦਾ ਪੈਗਾਮ ਅੱਗੇ ਵਧਾਇਆ ਜਾਵੇ : ਸ. ਨਵਜੋਤ ਸਿੰਘ ਸਿੱਧੂ

ਸ੍ਰੀ ਕਰਤਾਰਪੁਰ ਸਾਹਿਬ – ਪਾਕਿਸਤਾਨ ਵਿਖੇ ਲਾਂਘੇ ਦੇ ਨੀਂਹ ਪੱਥਰ ਸਮੇਂ ਇਸ ਫੈਸਲੇ ਦੀ ਮੁੱਖ ਕੜੀ ਸ. ਨਵਜੋਤ ਸਿੰਘ ਸਿੱਧੂ ਨੇ ਜੰਮ ਕੇ ਆਪਣੀ ਗੱਲਬਾਤ ਰੱਖੀ ਉਨ੍ਹਾਂ ਕਿਹਾ ਕਿ ‘ਹਿੰਦੁਸਤਾਨ ਜੀਵੇ, ਪਾਕਿਸਤਾਨ ਜੀਵੇ, ਮੈਨੂੰ ਕੋਈ ਡਰ ਨਹੀਂ ਮੇਰਾ ਯਾਰ ਇਮਰਾਨ ਜੀਵੇ।’ ਉਨ੍ਹਾਂ ਕਿਹਾ ਕਿ ਸਭ ਨੂੰ ਆਪਣੀ ਸੋਚ ਬਦਲਣ ਨਾਲ ਹੀ ਸ਼ਾਂਤੀ ਕਾਇਮ ਹੋਵੇਗੀ। ਹੁਣ ਖੂਨ-ਖਰਾਬਾ ਬੰਦ ਹੋਣਾ ਚਾਹੀਦਾ ਹੈ। ਬਹੁਤ ਨੁਕਸਾਨ ਹੋ ਚੁੱਕਾ ਹੈ ਇਸ ਲਈ ਦੋਸਤੀ ਦਾ ਪੈਗਾਮ ਅੱਗੇ ਵਧਾਇਆ ਜਾਵੇ। ਜਨਾਬ ਇਮਰਾਨ ਖ਼ਾਨ ਦੀ ਤਾਰੀਫ਼ ਕਰਦਿਆਂ ਲਾਂਘਾ ਖੋਲ੍ਹਣ ਦਾ ਸਾਰਾ ਸਿਹਰਾ ਇਮਰਾਨ ਖ਼ਾਨ ਨੂੰ ਹੀ ਦਿਤਾ। ਇਸ ਮੌਕੇ ਸਿਧੂ ਨੇ ਇਮਰਾਨ ਖ਼ਾਨ ਤੋਂ ਇਲਾਵਾ ਕਿਸੇ ਹੋਰ ਦਾ ਨਾਮ ਨਹੀਂ ਲਿਆ। ਇਥੇ ਜ਼ਿਕਰਯੋਗ ਹੈ ਕਿ ਸ. ਸਿੱਧੂ ਦੇ ਪਹਿਲੇ ਪਾਕਿਸਤਾਨ ਦੌਰੇ ਤੋਂ ਬਾਅਦ ਹੀ ਲਾਂਘੇ ਦੀ ਗੱਲ ਚੱਲੀ ਸੀ।

VIA PUNJAB