ਗੁਜਰਾਤ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ

ਅਹਿਮਦਾਬਾਦ – ਗੁਜਰਾਤ ਦੇ ਖੇਡ ਇਲਾਕੇ ਵਿੱਚ ਕੱਲ੍ਹ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੱਕ ਅਤੇ ਆਟੋ ਰਿਕਸ਼ਾ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ| ਟੱਕਰ ਇੰਨੀ ਭਿਆਨਕ ਸੀ ਕਿ ਆਟੋ ਰਿਕਸ਼ਾ ਦੇ ਪਰਖੱਚੇ ਉਡ ਗਏ| ਪੁਲੀਸ ਮੁਤਾਬਕ ਟਰੱਕ ਇੱਕ ਦੂਜੀ ਗੱਡੀ ਨੂੰ ਓਵਰਟੇਕ ਕਰ ਰਿਹਾ ਸੀ ਤਾਂ ਇਸੇ ਦੌਰਾਨ ਇਸ ਦੀ ਟੱਕਰ ਸਾਹਮਣੇ ਤੋਂ ਆ ਰਹੇ ਆਟੋ ਰਿਕਸ਼ਾ ਨਾਲ ਹੋ ਗਈ| ਇਸ ਆਟੋ ਵਿੱਚ ਚਾਰ ਯਾਤਰੀ ਤੇ ਡਰਾਈਵਰ ਸਵਾਰ ਸੀ ਅਤੇ ਸਾਰਿਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ| ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ|

VIA PUNJAB