- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜਸਟਿਸ ਰਾਜਨ ਗੋਗੋਈ ਸੁਪਰੀਮ ਕੋਰਟ ਦੇ 46ਵੇਂ ਮੁੱਖ ਜੱਜ ਨਿਯੁਕਤ
3 ਅਕਤੂਬਰ ਨੂੰ ਲੈਣਗੇ ਹਲਫ ਝ ਪੰਜਾਬ ਨਾਲ ਖਾਸ ਰਿਸ਼ਤਾ
ਨਵੀਂ ਦਿੱਲੀ – ਮਾਣਯੋਗ ਜਸਟਿਸ ਰਾਜਨ ਗੋਗੋਈ ਭਾਰਤ ਦੇ 46ਵੇਂ ਚੀਫ ਜਸਟਿਸ ਹੋਣਗੇ। ਉਹ 3 ਅਕਤੂਬਰ ਨੂੰ ਆਪਣੇ ਅਹੁਦੇ ਦਾ ਹਲਫ ਲੈਣਗੇ ਜਦੋਂ ਕਿ ਸੁਪਰੀਮ ਕੋਰਟ ਦੇ ਮੌਜੂਦਾ ਚੀਫ ਜਸਟਿਸ ਮਾਣਯੋਗ ਸ੍ਰੀ ਦੀਪਕ ਮਿਸ਼ਰਾ 2 ਅਕਤੂਬਰ ਨੂੰ ਸੇਵਾਮੁਕਤ ਹੋ ਜਾਣਗੇ। ਜਸਟਿਸ ਗੋਗੋਈ ਉਤਰ ਪੁਰਬ ਖੇਤਰ ਤੋਂ ਭਾਰਤ ਦੇ ਚੀਫ ਜਸਟਿਸ ਬਣਨ ਵਾਲੇ ਪਹਿਲੇ ਜੱਜ ਹਨ। ਜਸਟਿਸ ਗੋਗੋਈ ਆਪਣੇ ਸਪਸ਼ਟ ਵਿਚਾਰਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਿਸੇ ਸਮੇਂ ਆਖਿਆ ਸੀ ਕਿ ਭਾਰਤ ਦੇ ਲੋਕਤੰਤਰ ਨੂੰ ਸਿਰਫ ਆਜ਼ਾਦ ਜੱਜ ਅਤੇ ਰੌਲਾ ਪਾਉਣ ਵਾਲੇ ਪੱਤਰਕਾਰ ਨਹੀਂ ਸਗੋਂ ਆਜ਼ਾਦ ਪੱਤਰਕਾਰ ਅਤੇ ਕਿਸੇ ਸਮੇਂ ਰੌਲਾ ਪਾਉਣ ਵਾਲੇ ਜੱਜਾਂ ਦੀ ਜ਼ਰੂਰਤ ਹੈ। ਜਸਟਿਸ ਗੋਗੋਈ ਦਾ ਕਾਰਜਕਾਲ ਨਵੰਬਰ 2019 ਤੱਕ ਹੋਵੇਗਾ। 18 ਨਵੰਬਰ 1954 ਨੂੰ ਜੰਮੇ ਜਸਟਿਸ ਗੋਗੋਈ 1978 ਵਿੱਚ ਵਕੀਲ ਬਣੇ ਸਨ। ਉਨ੍ਹਾਂ ਨੇ ਗੁਹਾਟੀ ਹਾਈਕੋਰਟ ਵਿੱਚ ਸੰਵਿਧਾਨਿਕ ਮਾਮਲਿਆਂ, ਟੈਕਸੇਸ਼ਨ ਅਤੇ ਕੰਪਨੀ ਮਾਮਲਿਆਂ ’ਤੇ ਵਕਾਲਤ ਕੀਤੀ। 28 ਫਰਵਰੀ 2001 ਨੂੰ ਉਹ ਗੋਹਾਟੀ ਹਾਈਕੋਰਟ ਦੇ ਪਰਮਾਨੈਂਟ ਜੱਜ ਵਜੋਂ ਨਿਯੁਕਤ ਕੀਤੇ ਗਏ। 9 ਅਕਤੂਬਰ 2010 ਨੂੰ ਉਨ੍ਹਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਤਬਦੀਲ ਕਰ ਦਿੱਤਾ ਗਿਆ। 12 ਫਰਵਰੀ 2011 ਨੂੰ ਉਹ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਬਣਾਏ ਗਏ। 23 ਅਪ੍ਰੈਲ 2012 ਨੂੰ ਉਹ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਕਰ ਦਿੱਤੇ ਗਏ। ਪੰਜਾਬ ਨਾਲ ਉਨ੍ਹਾਂ ਦਾ ਖਾਸ ਰਿਸ਼ਤਾ ਹੈ।


