- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੈਟ ਏਅਰਵੇਜ਼ ਦੇ ਜਹਾਜ ਦੀ ਹੰਗਾਮੀ ਲੈਂਡਿੰਗ
ਜਹਾਜ ਦੇ ਅਮਲੇ ਵੱਲੋਂ ਏਅਰ ਪ੍ਰੈਸ਼ਰ ਚਾਲੂ ਨਾ ਕੀਤੇ ਜਾਣ ਤੇ ਯਾਤਰੀਆਂ ਦੇ ਨੱਕ ਕੰਨ ਤੋਂ ਖੂਨ ਵਗਿਆ
ਮੁੰਬਈ – ਮੁੰਬਈ ਤੋਂ ਜੈਪੁਰ ਜਾ ਰਹੀ ਜੈਟ ਏਅਰਵੇਜ਼ ਦੀ ਫਲਾਈਟ ਵਿੱਚ ਅੱਜ ਵੱਡਾ ਹਾਦਸਾ ਹੋਣ ਤੋਂ ਬਚ ਗਿਆ| ਫਲਾਈਟ ਵਿੱਚ ਕਰੀਬ 166 ਯਾਤਰੀ ਸਵਾਰ ਸਨ| ਜਹਾਜੀ ਅਮਲੇ ਦੀ ਇਕ ਗਲਤੀ ਨਾਲ ਫਲਾਈਟ ਨੂੰ ਮੁੰਬਈ ਵਾਪਸ ਲੈਂਡ ਕਰਨਾ ਪਿਆ| ਦਰਅਸਲ ਅਮਲੇ ਵੱਲੋਂ ਫਲਾਈਟ ਦੇ ਕੈਬਿਨ ਦਾ ਪ੍ਰੈਸ਼ਰ ਸਵਿੱਚ ਮੈਨਟੇਨ ਕਰਨਾ ਭੁੱਲ ਗਏ, ਜਿਸ ਕਾਰਨ ਯਾਤਰੀਆਂ ਦੇ ਕੰਨ ਅਤੇ ਨੱਕ ਵਿੱਚੋਂ ਖੂਨ ਨਿਕਲਣ ਲੱਗ ਗਿਆ ਅਤੇ ਕਈ ਯਾਤਰੀਆਂ ਨੂੰ ਸਿਰ ਦਰਦ ਦੀ ਸ਼ਿਕਾਇਤ ਸ਼ੁਰੂ ਹੋ ਗਈ| ਸਾਰੇ ਯਾਤਰੀਆਂ ਦਾ ਇਲਾਜ ਮੁੰਬਈ ਦੇ ਏਅਰਪੋਰਟ ਉਤੇ ਚਲ ਰਿਹਾ ਹੈ| ਜੈਟ ਏਅਰਵੇਜ਼ ਦੀ ਬੀ 737 ਦੀ 9ਰੁ 697 ਫਲਾਈਟ ਨੇ ਮੁੰਬਈ ਤੋਂ ਜੈਪੁਰ ਲਈ ਉਡਾਣ ਭਰੀ ਹੀ ਸੀ ਕਿ ਯਾਤਰੀਆਂ ਨੂੰ ਸਿਰ ਦਰਦ ਅਤੇ ਖੂਨ ਨਿਕਲਣ ਵਰਗੀ ਸ਼ਿਕਾਇਤ ਹੋਣ ਲੱਗੀ ਜਦੋਂ ਚੈਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਅਮਲੇ ਦੇ ਮੈਂਬਰ ਉਹ ਸਵਿੱਚ ਆਨ ਕਰਨਾ ਭੁੱਲ ਗਏ ਜਿਸ ਨਾਲ ਜਹਾਜ਼ ਵਿੱਚ ਆਕਸੀਜ਼ਨ ਮੈਨਟੇਨ ਹੁੰਦੀ ਹੈ ਜਿਸ ਕਾਰਨ ਇਹ ਹਾਦਸਾ ਹੋ ਗਿਆ| ਇਸ ਹਾਦਸੇ ਤੋਂ ਬਾਅਦ ਜੈਟ ਏਅਰਵੇਜ਼ ਦੇ ਪ੍ਰਬੰਧਕਾਂ ਨੇ ਅਮਲੇ ਨੂੰ ਰੋਸਟਰ ਤੋਂ ਹਟਾ ਦਿੱਤਾ ਹੈ|


