ਦਹਿਸ਼ਤਗਰਦ ਗੁਲਦਸਤਿਆਂ ਦੀ ਉਮੀਦ ਨਾ ਕਰਨ: ਰਾਜਪਾਲ

ਸ੍ਰੀਨਗਰ – ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆ ਪਾਲ ਮਲਿਕ ਨੇ ਕਿਹਾ ਹੈ ਕਿ ਦਹਿਸ਼ਤਗਰਦਾਂ ਦੀ ਉਮਰ ਲੰਬੀ ਨਹੀਂ ਹੈ। ਅਗਸਤ ਤੋਂ ਲੈ ਕੇ ਹੁਣ ਤਕ 40 ਤੋਂ ਵਧ ਦਹਿਸ਼ਤਗਰਦ ਮਾਰੇ ਜਾ ਚੁੱਕੇ ਹਨ। ਰਾਜਪਾਲ ਨੇ ਕਿਹਾ, ‘‘ਗੋਲੀ ਚਲਾਓਗੇ ਤੋ ਗੋਲੀ ਚਲੇਗੀ, ਕੋਈ ਗੁਲਦਸਤਾ ਤੋਂ ਮਿਲੇਗਾ ਨਹੀਂ।’’ ਵਾਦੀ ਦੇ ਹਾਲਾਤ ’ਚ ਬਦਲਾਅ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਪਥਰਾਅ ਦੀਆਂ ਘਟਨਾਵਾਂ ’ਚ ਕਮੀ ਆਈ ਹੈ ਅਤੇ ਦਹਿਸ਼ਤਗਰਦੀ ’ਚ ਸਥਾਨਕ ਲੋਕਾਂ ਦੀ ਸ਼ਮੂਲੀਅਤ ਵੀ ਘਟੀ ਹੈ। ਉਨ੍ਹਾਂ ਕਿਹਾ ਕਿ 13 ਤੋਂ 20 ਸਾਲ ਉਮਰ ਤਕ ਦੇ ਨੌਜਵਾਨਾਂ ਦੇ ਮਸਲਿਆਂ ਨੂੰ ਵਿਚਾਰਨ ਦੀ ਲੋੜ ਹੈ।

VIA PUNJAB