- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ, ਬੱਸ ਡਰਾਈਵਰ ਦੀ ਮੌਤ, 16 ਸਵਾਰੀਆਂ ਜ਼ਖਮੀ
ਸਮਾਣਾ – ਸਮਾਣਾ-ਪਾਤੜਾਂ ਸੜਕ ਤੇ ਕੋਰਟ ਕੰਪਲੈਕਸ ਨੇੜੇ ਦੋ ਬੱਸਾਂ ਦੀ ਆਹਮੋ-ਸਾਹਮਣੇ ਟਕੱਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਇਕ ਨਿੱਜੀ ਬੱਸ ਡ੍ਰਾਈਵਰ ਦੀ ਮੌਤ ਹੋ ਗਈ ਜਦੋਂ ਕਿ ਦੂਜੀ ਹਰਿਆਣਾ ਰੋਡਵੇਜ਼ ਦੀ ਬੱਸ ਦਾ ਡ੍ਰਾਈਵਰ, ਦੋਵਾਂ ਬੱਸਾਂ ਦੇ ਕੰਡਕਟਰ, ਬੱਚੇ, ਔਰਤਾਂ ਸਣੇ ਕਰੀਬ 16 ਸਵਾਰੀਆਂ ਜਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਮੋਟਰ ਕੰਪਨੀ ਪਾਤੜਾਂ ਦੀ ਬੱਸ ਕਰੀਬ 40-50 ਸਵਾਰੀਆਂ ਨੂੰ ਲੈ ਕੇ ਸਮਾਣਾ ਤੋਂ ਪਾਤੜਾ ਜਾ ਰਹੀ ਸੀ, ਜਦੋਂ ਕਿ ਹਰਿਆਣਾ ਰੋਡਵੇਜ਼ ਫਤਿਆਬਾਦ ਡਿਪੂ ਦੀ ਬੱਸ 25-30 ਸਵਾਰੀਆਂ ਨੂੰ ਲੈ ਕੇ ਚੰਡੀਗੜ੍ਹ ਵੱਲ ਜਾ ਰਹੀ ਸੀ| ਇਸ ਦੌਰਾਨ ਸਮਾਣਾ ਨੇੜੇ ਟਰੱਕ ਨੂੰ ਓਵਰ ਟੇਕ ਕਰਦੇ ਹੋਏ ਹਰਿਆਣਾ ਰੋਡਵੇਜ਼ ਦੀ ਬੱਸ ਸ਼ਿਵ ਮੋਟਰ ਦੀ ਬੱਸ ਨਾਲ ਟਕਰਾ ਗਈ| ਹਾਦਸੇ ਵਿੱਚ ਜਖਮੀ ਹੋਏ ਵਿਅਕਤੀਆਂ ਨੂੰ ਤਰੁੰਤ ਐਂਬੂਲੈਂਸ ਰਾਂਹੀ ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਸ਼ਿਵ ਮੋਟਰ ਬੱਸ ਦੇ ਚਾਲਕ ਕੁਲਵਿੰਦਰ ਸਿੰਘ (40) ਵਾਸੀ ਸੰਗਰੂਰ ਨੂੰ ਮ੍ਰਿਤਕ ਐਲਾਨ ਦਿੱਤਾ| ਜਖਮੀਆਂ ਵਿਚ ਹਰਿਆਣਾ ਰੋਡਵੇਜ਼ ਦੀ ਬੱਸ ਦਾ ਡਰਾਇਵਰ ਮਦਨ ਲਾਲ ਵਾਸੀ ਫਤਿਹਆਬਾਦ, ਕੰਡਕਟਰ ਅਮਿਤ ਕੁਮਾਰ, ਸ਼ਿਵ ਮੋਟਰ ਬੱਸ ਦਾ ਕੰਡਕਟਰ ਹਰਵਿੰਦਰ ਸਿੰਘ, ਅਕਸ਼ੇ, ਹਰਵਿੰਦਰ ਸਿੰਘ, ਰਣਧੀਰ ਸਿੰਘ (40), ਪ੍ਰਥਮ ਸਿੰਘ (9) ਫਤਿਆਬਾਦ, ਦੇਸ਼ ਰਾਜ (56), ਮਦਨ ਸਿੰਘ, ਮੇਵਾ ਸਿੰਘ ਟੋਹਾਣਾ, ਲਖਵਿੰਦਰ ਸਿੰਘ (60), ਪੂਜਾ (35) ਫਤਿਆਬਾਦ, ਭਾਨਾਂ ਸਿੰਘ (68), ਫੂਲਕਲੀ (62) ਪਤਨੀ ਭਾਨਾ ਰਾਮ, ਇਰਾ (7) ਫਤਿਆਬਾਦ, ਰੌਸ਼ਨੀ (60), ਏਕਮ (7), ਸੁਨੀਤਾ (38) ਟੋਹਾਣਾ, ਸ਼ਾਮ (45) ਨਿਵਾਸੀ ਰਤੀਆ ਅਤੇ ਅਕਸ਼ੇ ਵਾਸੀ ਸਮਾਣਾ ਵੀ ਸ਼ਾਮਲ ਹਨ| ਜ਼ਖਮੀਆਂ ਵਿੱਚ ਜ਼ਿਆਦਾਤਰ ਲੋਕ ਫਤਿਆਬਾਦ ਜ਼ਿਲੇ ਦੇ ਰਹਿਣ ਵਾਲੇ ਹਨ| ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਥਾਣਾ ਦੇ ਏ.ਐਸ.ਆਈ. ਸਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਹਾਦਸਾਗ੍ਰਸਤ ਬੱਸਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਹਰਿਆਣਾ ਰੋਡਵੇਜ ਦੇ ਬੱਸ ਚਾਲਕ ਮਦਨ ਲਾਲ ਪੁੱਤਰ ਭਰਤ ਸਿੰਘ ਵਾਸੀ ਫਤਿਆਬਾਦ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਮ੍ਰਿਤਕ ਬੱਸ ਚਾਲਕ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|


