ਨੌਜਵਾਨਾਂ ਨੂੰ ਖੁਸ਼ ਰਹਿਣਾ ਸਿਖਾ ਦੇਈਏ ਤਾਂ ਮੁਕੱਦਮੇ ਘੱਟ ਹੋ ਜਾਣ : ਜਸਟਿਸ ਗੋਗੋਈ

ਨਵੀਂ ਦਿੱਲੀ – ਚੀਫ ਜਸਟਿਸ ਰੰਜਨ ਗੋਗੋਈ ਨੇ ਅੱਜ ਕਿਹਾ ਹੈ ਕਿ ਜੇਕਰ ਅਸੀਂ ਨੌਜਵਾਨਾਂ ਨੂੰ ਖੁਸ਼ ਰਹਿਣਾ ਸਿਖਾ ਦੇਈਏ, ਤਾਂ ਅਸੀਂ ਦੇਸ਼ ਵਿੱਚ ਮੁਕੱਦਮਿਆਂ ਦੀ ਗਿਣਤੀ ਨੂੰ ਕੰਟਰੋਲ ਕਰ ਸਕਦੇ ਹਾਂ| ਇਸ ਦੇ ਨਾਲ ਹੀ ਉਨ੍ਹਾਂ ਨੇ ਨਿਆਇਕ ਅਕੈਡਮੀਆਂ ਵਿਚ ‘ਹੈਪੀਨੈਸ ਕਲਾਸਜ਼’ ਚਲਾਉਣ ਦਾ ਵਿਚਾਰ ਵੀ ਰੱਖਿਆ| ਦਿੱਲੀ ਸਰਕਾਰ ਵਲੋਂ ਚਲਾਏ ਗਏ ਸਕੂਲਾਂ ਵਿਚ ‘ਹੈਪੀਨੈਸ ਕਲਾਸਜ਼’ ਦੀ ਸ਼ੁਰੂਆਤ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਇੱਥੇ ਆਯੋਜਿਤ ਇਕ ਪ੍ਰੋਗਰਾਮ ਵਿੱਚ ਗੋਗੋਈ ਨੇ ਆਪਣੇ ਸੰਬੋਧਨ ਦੌਰਾਨ ਦਿੱਲੀ ਸਰਕਾਰ ਦੀ ਇਸ ਕੋਸ਼ਿਸ਼ ਦੀ ਤਰੀਫ ਕੀਤੀ|ਉਨ੍ਹਾਂ ਕਿਹਾ, ”ਲੋਕ ਇੰਨੇ ਦੁਖੀ ਹਨ ਕਿ ਵੱਡੀ ਗਿਣਤੀ ਵਿਚ ਮੁਕੱਦਮੇ ਪੈਂਡਿੰਗ ਹਨ, ਜੋ ਅੱਗੇ ਚੱਲ ਕੇ ਲੋਕਾਂ ਨੂੰ ਦੁਖੀ ਕਰਦੇ ਹਨ| ਜੇਕਰ ਅਸੀਂ ਨੌਜਵਾਨਾਂ ਨੂੰ ਖੁਸ਼ ਅਤੇ ਸੰਤੁਸ਼ਟ ਰਹਿਣਾ ਸਿਖਾ ਦੇਈਏ ਤਾਂ ਮੁਕੱਦਮਿਆਂ ਵਿਚ ਕਮੀ ਆ ਜਾਵੇਗੀ|” ਗੋਗੋਈ ਨੇ ਅੱਗੇ ਕਿਹਾ ਕਿ ਹੈਪੀਨੈਸ ਕਲਾਸਜ਼ ਚਲਾਉਣਾ ਇਕ ਸ਼ਾਨਦਾਰ ਵਿਚਾਰ ਹੈ| ਅਸੀਂ ਅਜਿਹਾ ਆਪਣੀ ਨਿਆਇਕ ਅਕੈਡਮੀਆਂ ਵਿਚ ਵੀ ਕਰ ਸਕਦੇ ਹਾਂ| ਜਿਕਰਯੋਗ ਹੈ ਕਿ ਦਿੱਲੀ ਸਰਕਾਰ ਵਲੋਂ ਸਕੂਲਾਂ ਵਿਚ ਸ਼ੁਰੂ ਹੋਏ ਹੈਪੀਨੈਸ ਪਾਠਕ੍ਰਮ ਦੇ ਇਕ ਸਾਲ ਪੂਰਾ ਹੋਣ ਤੇ ਸਕੂਲਾਂ ਵਿਚ 15 ਦਿਨ ਦੇ ‘ਹੈਪੀਨੈਸ ਉਤਸਵ’ ਦੀ ਸਮਾਪਤੀ ਸਮਾਰੋਹ ਦੇ ਤੌਰ ਤੇ ਤਾਲਕਟੋਰਾ ਸਟੇਡੀਅਮ ਵਿਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ|

VIA PUNJAB