- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੁੱਕਾ ਨੇ ਏਆਈਸੀਟੀਈ ਨੂੰ ਏਕੀਕ੍ਰਿਤ ਕੈਂਪਸ ਸੰਕਲਪ ਦੀ ਅਪੀਲ ਕੀਤੀ
ਤਕਨੀਕੀ ਸਿੱਖਿਆ ਵਿਚ ਹੋਰ ਸੁਧਾਰ ਲੋੜੀਂਦੇ ਹਨ: ਪੀਯੂਸੀਏ
ਮੁਹਾਲੀ – ਪੰਜਾਬ ਅਨਏਡਿਡ ਕਾਲੇਜਜ਼ ਐਸੋਸੀਏਸ਼ਨ (ਪੁੱਕਾ) ਦੇ ਵਫ਼ਦ ਨੇ ਪ੍ਰਧਾਨ ਡਾ ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਵਾਈਸ ਚੇਅਰਮੈਨ ਪ੍ਰੋਫੈਸਰ ਐਮ ਪੀ ਪੂਨੀਆ ਨਾਲ ਮੁਲਾਕਾਤ ਕੀਤੀ।ਵਫ਼ਦ ਨੇ ਏਆਈਸੀਟੀਈ ਦੁਆਰਾ ਦੇਸ਼ ਦੇ ਤਕਨੀਕੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਸੁਧਾਰਾਂ ਦੀ ਸ਼ਲਾਘਾ ਕੀਤੀ।ਡਾ: ਅੰਸ਼ੂ ਕਟਾਰੀਆਂ ਨੇ ਬੋਲਦੇ ਹੋਏ ਕਿਹਾ ਕਿ ਏਆਈਸੀਟੀਈ ਨੂੰ ਏਕੀਕ੍ਰਿਤ ਕੈਂਪਸ ਸੰਕਲਪ ਦਾ ਦੁਬਾਰਾ ਆਰੰਭ ਕਰਨਾ ਚਾਹੀਦਾ ਹੈ ਜਿਸ ਵਿੱਚ ਕਾਲੇਜਿਸ ਨੂੰ ਆਮ ਸੁਵਿਧਾਵਾਂ ਜਿਵੇਂ ਕਿ ਆਮ ਜਮੀਨ, ਬਿਲਡਿੰਗ, ਲਾਈਬ੍ਰੇਰੀ ਸੈਂਟਰ ਸੁਵਿਧਾਵਾਂ, ਕੰਪਿਊਟਰ ਸੈਂਟਰ, ਖੇਲ ਦਾ ਮੈਦਾਨ, ਫੈਕਲਟੀ, ਡਾਇਰੇਕਟਰ ਆਦਿ ਦਾ ਉਪਯੋਗ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਕਟਾਰੀਆ ਨੇ ਅੱਗੇ ਕਿਹਾ ਕਿ 8-10 ਸਾਲ ਪਹਿਲੇ ਵੀ ਇਹ ਸੰਕਲਪ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਸਮੇਂ ਵੀ ਰਿਸੋਰਸਿਸ ਨੂੰ ਬਚਾਉਣ ਦੇ ਲਈ ਇਸ ਸੰਕਲਪ ਨੂੰ ਦੁਬਾਰਾ ਸ਼ੁਰੂ ਕਰਨ ਦੀ ਜਰੂਰਤ ਹੈ।ਪੁੱਕਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਅਮਿਤ ਸ਼ਰਮਾ ਨੇ ਮੰਗ ਕੀਤੀ ਕਿ ਕਾਲੇਜਿਸ ਵਿੱਚ ਵਿਲਯ, ਏਕੀਕਰਣ, ਅਧਿਗ੍ਰਹਣ ਦੀ ਆਗਿਆ ਹੋਣੀ ਚਾਹੀਦੀ ਹੈ। ਇਸ ਨਾਲ ਕਾਲੇਜਿਸ ਵਿੱਚ ਤਾਲਮੇਲ ਆਵੇਗਾ ਅਤੇ ਜੋ ਕਾਲੇਜਿਸ ਸਕਸ਼ਮ ਕੰਮ ਕਰਨ ਵਿੱਚ ਅਸਮਰਥ ਹਨ, ਉਹਨਾਂ ਨੂੰ ਇਸ ਨਾਲ ਲਾਭ ਹੋਵੇਗਾ।


