- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਕੈਡਰ ਦੇ ਸੀਨੀਅਰ ਆਈ.ਪੀ.ਐਸ. ਸਾਮੰਤ ਗੋਇਆ ਰਾਅ ਦੇ ਅਗਲੇ ਮੁਖੀ ਨਿਯੁਕਤ
ਅਰਵਿੰਦ ਕੁਮਾਰ ਹੋਣਗੇ ਆਈ.ਬੀ. ਦੇ ਨਵੇਂ ਪ੍ਰਮੁੱਖ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈ.ਪੀ.ਐਸ. ਅਧਿਕਾਰੀ ਸਾਮੰਤ ਗੋਇਲ ਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਅਤੇ ਅਰਵਿੰਦ ਕੁਮਾਰ ਨੂੰ ਇੰਟਲੀਜੈਂਸ ਬਿਊਰੋ (ਆਈ.ਬੀ.) ਦਾ ਅਗਲਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਅਰਵਿੰਦ ਕੁਮਾਰ ਅਤੇ ਸਾਮੰਤ ਦੋਵੇਂ 1984 ਬੈਂਚ ਦੇ ਆਈ.ਪੀ.ਐਸ. ਅਫਸਰ ਹਨ। ਗੋਇਲ ਪੰਜਾਬ ਕੈਡਰ ਅਤੇ ਕੁਮਾਰ ਅਸਮ–ਮੇਘਾਲਿਆ ਕੈਡਰ ਤੋਂ ਹਨ। ਆਈ.ਬੀ. ਪ੍ਰਮੁੱਖ ਰਾਜੀਵ ਜੈਨ ਅਤੇ ਰਾਅ ਸਕੱਤਰ ਅਨਿਲ ਦੇ ਧਸਮਾਨਾ ਦਾ ਕਾਰਜਕਾਲ ਖ਼ਤਮ ਹੋਣ ਬਾਅਦ ਦੋਵੇਂ ਅਧਿਕਾਰੀ ਇਸ ਮਹੀਨੇ ਦੇ ਅੰਤ ਤੱਕ ਕਾਰਜਭਾਰ ਸੰਭਾਲਣਗੇ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕੈਡਰ ਦੇ ਆਈ.ਪੀ.ਐਸ. ਅਧਿਕਾਰੀ ਸਾਮੰਤ ਗੋਇਲ ਨੇ ਹੀ ਫਰਵਰੀ 2019 ਦੀ ਬਾਲਾਕੋਟ ਏਅਰਸਟ੍ਰਾਈਕ ਅਤੇ 2016 ਦੀ ਸਰਜੀਕਲ ਸਟ੍ਰਾਇਕ ਦੀ ਪੂਰੀ ਪਲਾਨਿੰਗ ਕੀਤੀ ਸੀ।


