- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਤੋਂ ਯੂ.ਏ.ਈ. ਲਈ ਐਗਰੋ ਉਤਪਾਦਾਂ ਦੀ ਬਰਾਮਦ ਦੀਆਂ ਸੰਭਾਵਨਾਵਾਂ ਸਬੰਧੀ ਬੈਠਕ
ਦੋ ਦਿਨਾਂ ਦੌਰਾ ਸਮਾਪਤ, ਐਗਰੋ ਅਧਾਰਿਤ ਉਦਯੋਗ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ
ਚੰਡੀਗੜ੍ਹ – ਯੂ ਏ ਈ- ਇੰਡੀਆ ਦੀ ਭਾਈਵਾਲੀ ਸਬੰਧੀ ਦੁਬਈ ਵਿਖੇ ਹੋਏ ਸੰਮੇਲਨ ਤੋਂ ਬਾਅਦ ਲੁਲੁ ਗਰੁੱਪ ਇੰਟਰਨੈਸ਼ਨਲ ਦੇ ਇਕ ਉ੍ਯੱਚ ਪੱਧਰੀ ਵਫ਼ਦ ਨੇ ਸ਼ਨੀਵਾਰ ਨੂੰ ਸੂਬੇ ਦਾ ਦੌਰਾ ਸਮਾਪਤ ਕੀਤਾ ਅਤੇ ਇਸ ਨੇ ਐਗਰੋ ਉਤਪਾਦਾਂ ਅਤੇ ਯੂ ਏ ਈ ਨੂੰ ਪ੍ਰੋਸੈਸਡ ਭੋਜਨ ਦੀ ਬਰਾਮਦ ਸਬੰਧੀ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ। ਇਸ ਗਰੁੱਪ ਨੇ ਐਗਰੋ ਅਤੇ ਫੂਡ ਪ੍ਰੋਸੈਸਿੰਗ ਦੇ ਨੁਮਾਇੰਦਿਆਂ ਨੂੰ ਆਪਣੀ ਬਰਾਮਦੀ ਸਮਰੱਥਾ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਆਪਣੇ ਉਤਪਾਦਾਂ ਦੇ ਸੈਂਪਲ ਭੇਜਣ ਦੀ ਅਪੀਲ ਕੀਤੀ। ਚੀਫ ਇੰਜੈਕਟਿਵ ਸੈਫੀ ਰੂਪਾਵਾਲਾ, ਖੇਤਰੀ ਡਾਇਰੈਕਟਰ ਰੇਜਥ ਆਰ ਕੇ, ਬਾਇੰਗ ਮੈਨੇਜ਼ਰ ਜੁਲਫਿਕਰ ਕੇ ਅਤੇ ਮੈਨੇਜ਼ਰ ਪੀ ਡੀ ਡੀ ਸ਼ਾਮਿਮ ਐਸ ਨੇ ਇੰਵੈਸਟਮੈਂਟ ਪੰਜਾਬ ਦੇ ਅਧਿਕਾਰੀਆਂ ਨਾਲ ਮਿਲ ਕੇ ਨਿੱਜੀ ਅਤੇ ਜਨਤਕ ਖੇਤਰ ਦੇ ਉਦਯੋਗਾਂ ਨਾਲ ਸਬੰਧਤ ਉ੍ਯੱਦਮੀਆਂ ਨਾਲ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ। ਲੁਲੁ ਗਰੁੱਪ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰੇ ਦੌਰਾਨ ਮਾਰਕਫੈਡ ਦੇ ਐਮ ਡੀ ਵਰੁਣ ਰੂਜ਼ਮ ਨੇ ਦੱਸਿਆ ਕਿ ਮਾਰਕਫ੍ਯੈੱਡ ਵੱਲੋਂ ਉਤਪਾਦਤ ਕੀਤਾ ਜਾਂਦੇ ਸ਼ਹਿਦ ਦੀ ਉ੍ਯੱਤ ਤਕਨਾਲੋਜੀ ਨਾਲ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਇਸਨੇ ਇਸ ਸਬੰਧ ਵਿੱਚ ਮਿਆਰ ਨੂੰ ਯਕੀਨੀ ਬਣਾ ਕੇ ਉ੍ਯੱਚ ਸਥਾਨ ਹਾਸਿਲ ਕੀਤਾ ਹੈ। ਲੁਲੁ ਗਰੁੱਪ ਨੇ ਮਾਰਕਫ੍ਯੈੱਡ ਦੇ ਨਾਂ ਹੇਠ ਪੈਕ ਕੀਤਾ ਸ਼ਹਿਦ ਪ੍ਰਾਪਤ ਕਰਨ ਦੀ ਦਿਲਚਸਪੀ ਦਿਖਾਈ ਹੈ। ਪੀ ਏ ਆਈ ਸੀ ਦੇ ਐਮ ਡੀ ਰਾਹੁਲ ਗੁਪਤਾ ਨੇ ਵੀ ਵਫ਼ਦ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਆਰਗੈਨਿਕ ਬਰਾਊਨ ਬਾਸਮਤੀ, ਆਟਾ ਅਤੇ ਕਿੰਨੂ ਦੇ ਸਬੰਧ ਵਿੱਚ ਵੀ ਵਿਚਾਰ ਚਰਚਾ ਕੀਤੀ। ਇੰਵੈਸਟਮੈਂਟ ਪੰਜਾਬ ਦੇ ਸੀ ਈ ਓ ਰਜਤ ਅਗਰਵਾਲ ਨੇ ਕਿਹਾ ਕਿ ਲੁਲੁ ਗਰੁੱਪ ਦੇ ਦੌਰੇ ਨਾਲ ਸੂਬੇ ਵਿੱਚ ਵੱਡੀ ਪੱਧਰ ਉ੍ਯੱਤੇ ਨਿਵੇਸ਼ ਲਿਆਉਣ ਵਿੱਚ ਮੱਦਦ ਮਿਲੇਗੀ ਅਤੇ ਉਦਯੋਗਿਕ ਵਿਕਾਸ ਹੋਣ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਆਪਣੇ ਉਤਪਾਦ ਦੇ ਲਾਹੇਵੰਦ ਭਾਅ ਪ੍ਰਾਪਤ ਹੋਣਗੇ। ਉਨ੍ਹਾਂ ਕਿਹਾ ਕਿ ਲੁਲੁ ਗਰੁੱਪ ਨੇ ਮੈਗਾ ਸ਼ਾਪਿੰਗ, ਕਨਵੈਂਸ਼ਨ ਸੈਂਟਰ ਅਤੇ ਹੋਟਲ ਸਣੇ ਸੰਗਠਤ ਪ੍ਰਾਜੈਕਟ ਸਥਾਪਿਤ ਕਰਨ ਵਿੱਚ ਦਿਲਚਸਪੀ ਵਿਖਾਈ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਨਿਵੇਸ਼ ਲਿਆਉਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਮਿਲੇਗਾ। ਸੀ ਈ ਓ ਨੇ ਅੱਗੇ ਦੱਸਿਆ ਕਿ ਇਸ ਗਰੁੱਪ ਨੇ ਮੁਹਾਲੀ ਦੀਆਂ ਕੁਝ ਮਹੱਤਵਪੂਰਨ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਇਸ ਨੇ ਇੱਥੇ ਸੰਗਠਤ ਪ੍ਰਾਜੈਕਟ ਲਾਉਣ ਲਈ 25 ਏਕੜ ਰਕਬੇ ਦੀ ਖਾਹਿਸ਼ ਪ੍ਰਗਟ ਕੀਤੀ ਹੈ।
ਲੁਲੁ ਗਰੁੱਪ ਇੰਟਰਨੈਸ਼ਨਲ ਦੇ ਖਾੜੀ ਅਤੇ ਹੋਰ ਦੇਸ਼ਾਂ ਵਿੱਚ 157 ਰੀਟੇਲ ਸ਼ਾਪਿੰਗ ਸੈਂਟਰਾਂ ਦਾ ਨੈਟਵਰਕ ਹੈ। ਇਸ ਨੇ ਪੰਜਾਬ ਵਿੱਚ 50 ਏਕੜ ਰਕਬੇ ਉ੍ਯੱਤੇ ਮੀਟ ਉਤਪਾਦਨ ਸਵਿਧਾ ਲਈ ਨਿਵੇਸ਼ ਵਿੱਚ ਵੱਡੀ ਦਿਲਚਸਪੀ ਵਿਖਾਈ ਹੈ। ਵਫ਼ਦ ਨੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਵੱਖ-ਵੱਖ ਨੁਮਾਇੰਦਿਆਂ ਨਾਲ 15 ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਦੀ ਬਰਾਮਦੀ ਸਮਰੱਥਾ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ।


