- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਰਾਜ ਲਾਟਰੀ ਦੇ ਜੇਤੂਆਂ ਵੱਲੋਂ ਇਨਾਮੀ ਰਾਸ਼ੀ ਲਈ ਦਾਅਵੇ ਪੇਸ਼
ਲੁਧਿਆਣਾ ਦੀ ਆਸ਼ਾ ਦੇਵੀ ਅਤੇ ਬੁਤਾਲਾ ਦਾ ਗੁਰਪ੍ਰੀਤ ਸਿੰਘ ਬਣਿਆ ਲੱਖਪਤੀ
ਚੰਡੀਗੜ੍ਹ – ਪੰਜਾਬ ਸਰਕਾਰ ਦੀ ਮਹੀਨਾਵਰ ਤੇ ਹਫ਼ਤਾਵਰੀ ਲਾਟਰੀ ਯੋਜਨਾ ਨੇ ਅੰਮ੍ਰਿਤਸਰ ਦੇ ਪਿੰਡ ਬੁਤਾਲਾ ਦੇ ਗੁਰਪ੍ਰੀਤ ਸਿੰਘ ਅਤੇ ਲੁਧਿਆਣਾ ਦੀ ਸ੍ਰੀਮਤੀ ਆਸ਼ਾ ਦੇਵੀ ਨੂੰ ਲੱਖਪਤੀ ਬਣਾ ਦਿੱਤਾ ਹੈ। ਪੰਜਾਬ ਦੇ ਲਾਟਰੀਜ਼ ਵਿਭਾਗ ਵੱਲੋਂ ਚਲਾਈ ਜਾ ਰਹੀ ਪੰਜਾਬ ਰਾਜ ਡੀਲਕਸ ਮਹੀਨਾਵਰ ਲਾਟਰੀ ਅਤੇ ਪੰਜਾਬ ਰਾਜ ਸ਼ੁਭ ਮੰਗਲ ਹਫ਼ਤਾਵਰੀ ਲਾਟਰੀ ਦੇ ਪਹਿਲਾ ਇਨਾਮ ਜੇਤੂ ਵਿਅਕਤੀਆਂ ਨੇ ਇਨਾਮੀ ਰਾਸ਼ੀ ਲਈ ਇਥੇ ਵਿਭਾਗ ਦੇ ਅਧਿਕਾਰੀਆਂ ਕੋਲ ਆਪਣੇ ਦਾਅਵੇ ਪੇਸ਼ ਕੀਤੇ ਹਨ। ਪੰਜਾਬ ਸਟੇਟ ਡੀਲਕਸ ਮੰਥਲੀ ਲਾਟਰੀ ਸਕੀਮ ਦਾ ਡਰਾਅ 28 ਦਸੰਬਰ, 2018 ਨੂੰ ਕੱਢਿਆ ਗਿਆ ਸੀ ਅਤੇ 20 ਲੱਖ ਰੁਪਏ ਦਾ ਪਹਿਲਾ ਇਨਾਮ ਜੇਤੂ ਸ੍ਰੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੁਤਾਲਾ (ਅੰਮ੍ਰਿਤਸਰ) ਨੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਸ਼ੁਭ ਮੰਗਲ ਵੀਕਲੀ ਲਾਟਰੀ, ਜਿਸ ਦਾ ਡਰਾਅ ਹਰੇਕ ਮੰਗਲਵਾਰ ਕੱਢਿਆ ਜਾਂਦਾ ਹੈ, ਦਾ ਡਰਾਅ 25 ਦਸੰਬਰ, 2018 ਨੂੰ ਕੱਢਿਆ ਗਿਆ ਸੀ। ਇਸ ਲਾਟਰੀ ਦਾ ਤਿੰਨ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀ ਲੁਧਿਆਣਾ ਵਾਸੀ ਸ੍ਰੀਮਤੀ ਆਸ਼ਾ ਦੇਵੀ ਨੇ ਵੀ ਆਪਣਾ ਕਲੇਮ ਲਾਟਰੀਜ਼ ਵਿਭਾਗ ‘ਚ ਜਮ੍ਹਾਂ ਕਰਾ ਦਿੱਤਾ ਹੈ।ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਡਰਾਅ ਕੱਢਣ ਦੀ ਨਿਰਪੱਖ ਤੇ ਸੁਚੱਜੀ ਪ੍ਰਣਾਲੀ ‘ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਇਨ੍ਹਾਂ ਜੇਤੂਆਂ ਨੇ ਕਿਹਾ ਕਿ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਵਿੱਚ ਸਾਰੀਆਂ ਲਾਟਰੀਆਂ ਦੇ ਵੱਡੇ ਇਨਾਮ ਗਾਰੰਟੀਸ਼ੁਦਾ ਜਨਤਾ ਵਿੱਚ ਹੀ ਦਿੱਤੇ ਜਾਂਦੇ ਹਨ। ਲਾਟਰੀਜ਼ ਵਿਭਾਗ ਵੱਲੋਂ ‘ਪੰਜਾਬ ਸਟੇਟ ਨਿਊ ਯੀਅਰ ਲੋਹੜੀ ਬੰਪਰ-2019’ ਯੋਜਨਾ ਚਲਾਈ ਜਾ ਰਹੀ ਹੈ, ਜਿਸ ਦਾ ਡਰਾਅ 16 ਜਨਵਰੀ, 2019 ਨੂੰ ਕੱਢਿਆ ਜਾਣਾ ਹੈ। ਪੰਜਾਬ ਦੇ ਲੋਕਾਂ ਵਿੱਚ ਲਾਟਰੀਜ਼ ਪ੍ਰਤੀ ਭਾਰੀ ਉਤਸ਼ਾਹ ਨੂੰ ਦੇਖਦਿਆਂ ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਜਲਦੀ ਹੋਲੀ ਬੰਪਰ-2019 ਮਾਰਕੀਟ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਨੂੰ ਕਰੋੜਾਂ ਰੁਪਏ ਦੇ ਇਨਾਮ ਜਿੱਤਣ ਦਾ ਮੌਕਾ ਮਿਲੇਗਾ।


