- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਨਿਊ ਯੀਅਰ ਬੰਪਰ 2020 ਜਾਰੀ
3 ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਜਿੱਤਣ ਦਾ ਮੌਕਾ
ਚੰਡੀਗੜ੍ਹ – ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਨਿਊ ਯੀਅਰ ਬੰਪਰ 2020 ਜਾਰੀ ਕਰ ਦਿੱਤਾ ਗਿਆ ਹੈ। ਇਸ ਬੰਪਰ ਦਾ ਪਹਿਲਾ ਇਨਾਮ 3 ਕਰੋੜ ਰੁਪਏ ਦਾ ਹੋਵੇਗਾ।ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ ਦਾ ਪਹਿਲਾਂ ਇਨਾਮ ਦੋ ਜੇਤੂਆਂ ਨੂੰ (1.50-1.50 ਕਰੋੜ ਰੁਪਏ) ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਜਾ ਇਨਾਮ 10 ਲੱਖ ਰੁਪਏ ਦਾ ਹੋਵੇਗਾ, ਜੋ ਕਿ 5 ਜੇਤੂਆਂ ਨੂੰ ਦਿੱਤਾ ਜਾਵੇਗਾ। ਪਹਿਲਾ ਇਨਾਮ ਗਾਰੰਟਿਡ ਜਨਤਾ ਵਿੱਚ ਵਿਕੀਆਂ ਹੋਈਆਂ ਟਿਕਟਾਂ ‘ਚੋਂ ਹੀ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਤੀਜੇ 10 ਇਨਾਮ 5-5 ਲੱਖ ਰੁਪਏ ਦੇ ਹਨ। 20 ਚੌਥੇ ਇਨਾਮ ਇਕ-ਇਕ ਲੱਖ ਰੁਪਏ ਦੇ ਹਨ। ਇਸ ਤੋਂ ਇਲਾਵਾ ਨਿਊ ਯੀਅਰ ਬੰਪਰ ਵਿੱਚ ਹੋਰ ਵੀ ਕਈ ਆਕਰਸ਼ਿਤ ਇਨਾਮ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੋੜਾਂ ਰੁਪਏ ਬਣਦੀ ਹੈ।ਉਨ੍ਹਾਂ ਦੱਸਿਆ ਕਿ ਇਸ ਬੰਪਰ ਦਾ ਡਰਾਅ 17 ਜਨਵਰੀ, 2020 ਨੂੰ ਕੱਢਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਬੰਪਰ ਲਾਟਰੀ ਦੇ ਪਾਰਦਰਸ਼ੀ ਨਤੀਜਿਆਂ ਕਾਰਨ ਇਸ ਦੀ ਲੋਕਾਂ ਵਿਚ ਮਜ਼ਬੂਤ ਸਾਖ ਹੈ। ਇਸ ਤੋਂ ਪਹਿਲਾਂ ਦੀਵਾਲੀ ਬੰਪਰ 2019 ਦੀ ਲੋਕਾਂ ਵਿਚ ਕਾਫੀ ਖਿੱਚ ਰਹੀ ਸੀ।


