ਫਿਰੋਜ਼ਪੁਰ ‘ਚ ਸ਼ੂਟਰ ਲਾਡੀ ਸ਼ੇਰਖਾਂ ਦਾ ਗੋਲ਼ੀਆਂ ਮਾਰ ਕੇ ਕਤਲ

ਫ਼ਿਰੋਜ਼ਪੁਰ, 31 ਅਕਤੂਬਰ (ਵਾਇਆ ਪੰਜਾਬ)
ਫ਼ਿਰੋਜ਼ਪੁਰ ਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼ੂਟਰ ਲਾਡੀ ਸ਼ੇਰਖਾਂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲ ਮੋਟਰਸਾਈਕਲ ‘ਤੇ ਆਏ ਅਤੇ ਸ਼ੂਟਰ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ।
ਮੁੱਢਲੀ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਸ਼ਹਿਰ ਤੋਂ ਦੇ ਵੇਹੜਾ ਬਾਣੋ ਵਾਲਾ ਵਿਖੇ ਇਕ ਸਕੂਲ ਅਤੇ ਰੇਲਵੇ ਫਾਟਕ ਨੇੜੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਲਾਡੀ ਸ਼ੂਟਰ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।ਦੱਸਿਆ ਜਾਂਦਾ ਹੈ ਕਿ ਕਾਤਲ ਮੋਟਰਸਾਈਕਲ ‘ਤੇ ਆਏ ਅਤੇ ਸ਼ੂਟਰ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋ ਗਏ।
ਲਾਡੀ ਸ਼ੇਰਖਾਂ ਦੀ ਫੇਸਬੁੱਕ ਪੋਸਟ ‘ਤੇ ਖਾਸ ਤੌਰ ‘ਤੇ ਲਿਖਿਆ ਹੈ ਗੈਂਗਸਟਰ ਐਟ ਪਬਲਿਕ ਸਰਵਿਸ ਬਟ ਡਿਫਰੈਂਟ ਸਟਾਈਲ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਨ ਦੇ ਨਾਲ-ਨਾਲ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

VIA PUNJAB