‘ਬਾਬਾ ਬਰਫਾਨੀ’ ਦੇ ਦਰਸ਼ਨਾਂ ਲਈ ਨਵਾਂ ਜੱਥਾ ਰਵਾਨਾ, 1 ਲੱਖ ਸ਼ਰਧਾਲੂ ਕਰ ਚੁੱਕੇ ਹਨ ਦਰਸ਼ਨ

ਜੰਮੂ –  ਅਮਰਨਾਥ ਯਾਤਰਾ ਲਈ 5,964 ਸ਼ਰਧਾਲੂਆਂ ਦਾ ਨਵਾਂ ਜੱਥਾ ਬਾਰਿਸ਼ ਦਰਮਿਆਨ ‘ਬਮ ਬਮ ਭੋਲੇ’ ਦੇ ਜੈਕਾਰਿਆਂ ਨਾਲ ਅੱਜ ਸਵੇਰ ਨੂੰ ਸਖਤ ਸੁਰੱਖਿਆ ਦਰਮਿਆਨ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ| ਇਹ ਜੱਥਾ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਆਧਾਰ ਕੈਂਪ ਤੋਂ ਰਵਾਨਾ ਹੋਇਆ| 1 ਜੁਲਾਈ ਤੋਂ ਸਾਲਾਨਾ ਤੀਰਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ 1.12 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ| ਇਕ ਯਾਤਰਾ ਅਧਿਕਾਰੀ ਨੇ ਦੱਸਿਆ ਕਿ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ 3,056 ਪੁਰਸ਼, 640 ਔਰਤਾਂ, 15 ਬੱਚੇ, ਇਕ ਕਿੰਨਰ ਅਤੇ 285 ਸਾਧੂ 163 ਵਾਹਨਾਂ ਵਿੱਚ ਸਵਾਰ ਹੋ ਕੇ ਪਹਿਲਗਾਮ ਮਾਰਗ ਲਈ ਰਵਾਨਾ ਹੋਏ, ਜਦਕਿ 1,509 ਪੁਰਸ਼, 403 ਔਰਤਾਂ, 4 ਬੱਚੇ ਅਤੇ 47 ਸਾਧੂ ਬਾਲਟਾਲ ਮਾਰਗ ਲਈ ਬੱਸਾਂ ਅਤੇ ਹੋਰ ਛੋਟੇ ਵਾਹਨਾਂ ਸਮੇਤ ਕੁੱਲ 91 ਵਾਹਨਾਂ ਵਿੱਚ ਰਵਾਨਾ ਹੋਏ| ਆਧਾਰ ਕੈਂਪ ਤੋਂ ਕੁੱਲ 254 ਵਾਹਨ ਰਵਾਨਾ ਹੋਏ, ਜਿਸ ਵਿੱਚ 98 ਭਾਰੀ ਮੋਟਰ ਵਾਹਨ ਅਤੇ 156 ਹਲਕੇ ਮੋਟਰ ਵਾਹਨ ਸ਼ਾਮਲ ਹਨ|

VIA PUNJAB