- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬ੍ਰਿਕਸ ਮੁਲਕਾਂ ਵੱਲੋਂ ਅਤਿਵਾਦ ਨਾਲ ਨਜਿੱਠਣ ਲਈ ਵਿਆਪਕ ਪਹੁੰਚ ਬਣਾਉਣ ਦਾ ਸੱਦਾ
ਜੌਹੈੱਨਸਬਰਗ – ਬ੍ਰਿਕਸ ਮੁਲਕਾਂ ਨੇ ਅਤਿਵਾਦ ਨਾਲ ਨਜਿੱਠਣ ਲਈ ਵਿਆਪਕ ਪਹੁੰਚ ਬਣਾਉਣ ਦਾ ਸੱਦਾ ਦਿੱਤਾ ਹੈ। ਇਸ ’ਚ ਕੱਟੜਵਾਦ ਨਾਲ ਟਾਕਰਾ, ਦਹਿਸ਼ਤਗਰਦਾਂ ਨੂੰ ਮਿਲਦੇ ਫੰਡਾਂ ’ਤੇ ਰੋਕ, ਉਨ੍ਹਾਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਅਤੇ ਇੰਟਰਨੈੱਟ ਦੀ ਦੁਰਵਰਤੋਂ ਰੋਕਣ ਦੇ ਉਪਰਾਲੇ ਸ਼ਾਮਲ ਹਨ। ਬ੍ਰਿਕਸ ਮੁਲਕਾਂ ਨੇ ਐਲਾਨਨਾਮੇ ’ਤੇ ਦਸਤਖ਼ਤ ਕਰਦਿਆਂ ਅਹਿਦ ਲਿਆ ਕਿ ਦਹਿਸ਼ਤਗਰਦੀ ਨੂੰ ਅੰਜਾਮ ਦੇਣ ਜਾਂ ਦਹਿਸ਼ਤੀ ਕਾਰਵਾਈਆਂ ਨੂੰ ਹਮਾਇਤ ਦੇਣ ਵਾਲਿਆਂ ਨੂੰ ਜਵਾਬਦੇਹ ਮੰਨਿਆ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਬਹੁਧਿਰੀ, ਕੌਮਾਂਤਰੀ ਵਪਾਰ ਅਤੇ ਨਿਯਮਾਂ ’ਤੇ ਆਧਾਰਿਤ ਵਿਸ਼ਵ ਪ੍ਰਬੰਧ ਸਬੰਧੀ ਭਾਰਤ ਦੀ ਵਚਨਬੱਧਤਾ ਦੁਹਰਾਈ। ਬ੍ਰਿਕਸ ਆਗੂਆਂ ਦੇ ਬੰਦ ਕਮਰਾ ਸੈਸ਼ਨ ਦੌਰਾਨ ਸ੍ਰੀ ਮੋਦੀ ਨੇ ਭਾਰਤ ਦਾ ਬਿਆਨ ਪੇਸ਼ ਕੀਤਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਟਵੀਟ ਕਰਕੇ ਦੱਸਿਆ ਕਿ ਸ੍ਰੀ ਮੋਦੀ ਨੇ ਸਿਖਰ ਵਾਰਤਾ ਵਾਲੀ ਥਾਂ ਸੈਂਡਟਨ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ’ਚ ਹੋਰਾਂ ਨਾਲ ਗਰੁੱਪ ’ਚ ਤਸਵੀਰ ਵੀ ਖਿਚਵਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਬ੍ਰਿਕਸ ਮੁਲਕਾਂ ਨਾਲ ਚੌਥੇ ਸਨਅਤੀ ਇਨਕਲਾਬ ਬਾਰੇ ਕੰਮ ਕਰਨਾ ਚਾਹੁੰਦਾ ਹੈ। ਉਨ੍ਹਾਂ ਇਸ ਖੇਤਰ ’ਚ ਬਿਹਤਰ ਕਾਰਜ ਪ੍ਰਣਾਲੀ ਅਤੇ ਨੀਤੀਆਂ ਦੇ ਆਦਾਨ-ਪ੍ਰਦਾਨ ਦਾ ਸੱਦਾ ਵੀ ਦਿੱਤਾ। 18ਵੀਂ ਸਦੀ ਦੇ ਸਨਅਤੀ ਇਨਕਲਾਬ ਮਗਰੋਂ ਇਹ ਚੌਥਾ ਵੱਡਾ ਸਨਅਤੀ ਯੁੱਗ ਹੈ। ਸ੍ਰੀ ਮੋਦੀ, ਜੋ ਕੱਲ ਇਥੇ ਬ੍ਰਿਕਸ ਸਿਖਰ ਵਾਰਤਾ ’ਚ ਹਿੱਸਾ ਲੈਣ ਲਈ ਪੁੱਜੇ ਹਨ, ਨੇ ਕਿਹਾ ਕਿ ਤਕਨਾਲੋਜੀ ਕਾਢਾਂ ਬਿਹਤਰ ਸੇਵਾ ਪ੍ਰਦਾਨ ਕਰਨ ਅਤੇ ਉਤਪਾਦਨ ਸਮਰੱਥਾ ਵਧਾਉਣ ’ਚ ਸਹਾਇਤਾ ਕਰ ਸਕਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ,‘‘ਭਾਰਤ ਬ੍ਰਿਕਸ ਮੁਲਕਾਂ ਨਾਲ ਰਲ ਕੇ ਚੌਥੇ ਸਨਅਤੀ ਇਨਕਲਾਬ ਦੇ ਖੇਤਰ ’ਚ ਕੰਮ ਕਰਨਾ ਚਾਹੁੰਦਾ ਹੈ ਅਤੇ ਸਾਰੇ ਮੁਲਕਾਂ ਨੂੰ ਇਸ ’ਚ ਸਹਿਯੋਗ ਕਰਨਾ ਚਾਹੀਦਾ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਵਧ ਹੁਨਰਮੰਦ ਪਰ ਆਰਜ਼ੀ ਕੰਮ ਰੁਜ਼ਗਾਰ ਦਾ ਨਵਾਂ ਸਾਧਨ ਹੋਵੇਗਾ। ਉਨ੍ਹਾਂ ਮੁਤਾਬਕ ਸਨਅਤੀ ਉਤਪਾਦਨ, ਡਿਜ਼ਾਈਨ ਅਤੇ ਮੈਨੂੰਫੈਕਚਰਿੰਗ ’ਚ ਵਿਲੱਖਣ ਬਦਲਾਅ ਹੋਣਗੇ। ਉਨ੍ਹਾਂ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਅਜਿਹਾ ਪਾਠਕ੍ਰਮ ਤਿਆਰ ਕਰਨ ’ਤੇ ਜ਼ੋਰ ਦਿੱਤਾ ਜੋ ਨੌਜਵਾਨਾਂ ਨੂੰ ਭਵਿੱਖ ’ਚ ਕੰਮ ਆ ਸਕੇ।


