- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੱਚਿਆਂ ਦੇ 95 ਫੀਸਦੀ ਟੀਕਾਕਰਣ ਨਾਲ ਪੰਜਾਬ ਦੇਸ਼ ਭਰ ਦੇ ਮੋਹਰੀ ਸੂਬਿਆਂ ਵਿਚ ਆਇਆ
ਚੰਗੀ ਸਿਹਤ ਲਈ ਲੋੜੀਂਦੇ ਟੀਕੇ ਲਗਵਾਉਣ ਵਿਚ ਅਸਫਲ ਰਹਿਣ ਵਾਲੇ ਬੱਚੇ ਅਕਸਰ ਜ਼ਿਆਦਾ ਬਿਮਾਰ ਰਹਿੰਦੇ ਹਨ: ਬਲਬੀਰ ਸਿੰਘ ਸਿੱਧੂ
ਚੰਡੀਗੜ – ਹੈਲਥ ਮੈਨੇਜਮੈਂਟ ਇੰਫੋਰਮੇਸ਼ਨ ਸਿਸਟਮ 2018-19 ਅਨੁਸਾਰ ਬੱਚਿਆਂ ਦਾ 95 ਫੀਸਦੀ ਟੀਕਾਕਰਣ ਅਤੇ ਨੈਸ਼ਨਲ ਫੈਮਲੀ ਹੈਲਥ ਸਰਵੇ-4 ਅਨੁਸਾਰ ਬੱਚਿਆਂ ਦਾ 89.1 ਫੀਸਦੀ ਟੀਕਾਕਰਣ ਕਰਨ ਨਾਲ ਪੰਜਾਬ ਦੇਸ਼ ਭਰ ‘ਦੇ ਮੋਹਰੀ ਸੂਬਿਆਂ ਵਿਚ ਆ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਮੇਂ ਸਿਹਤ ਵਿਭਾਗ ਬੱਚਿਆਂ ਦਾ ਟੀ.ਬੀ., ਹੈਪੇਟਾਈਟਸ ਬੀ, ਪੋਲੀਓਮਾਈਲਾਇਟਿਸ, ਡਾਈਫਥੇਰੀਆ, ਪਰਟੂਸਿਸ, ਟੈਟਨਸ, ਹੀਮੋਫਿਲਸ ਇਨਫਲੂਐਂਜਾ ਬੀ, ਰੋਟਾਵਾਇਰਸ ਡਾਈਰੀਆ, ਮੀਜ਼ਲਜ਼ (ਖਸਰਾ) ਅਤੇ ਰੁਬੇਲਾ ਸਮੇਤ ਦਸ ਬਿਮਾਰੀਆਂ ਦੀ ਰੋਕਥਾਮ ਲਈ ਟੀਕਾਕਰਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਜਰੂਰੀ ਟੀਕੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਯਕੀਨੀ ਬਣਾਉਂਦੇ ਹਨ ਅਤੇ ਦੇਸ਼ ਵਿਚ ਲੱਖਾਂ ਬੱਚਿਆਂ ਦੀ ਮੌਤ ਦਾ ਕਾਰਨ ਬਣਨ ਵਾਲੇ ਖਤਰਨਾਕ ਰੋਗਾਂ ਤੋਂ ਬੱਚਿਆਂ ਦਾ ਬਚਾਅ ਵੀ ਕਰਦੇ ਹਨ।ਮੰਤਰੀ ਨੇ ਕਿਹਾ ਕਿ ਜਿਹੜੇ ਬੱਚੇ, ਇਹ ਸਾਰੇ ਟੀਕੇ ਲਗਵਾਉਣ ਵਿਚ ਅਸਫਲ ਰਹਿੰਦੇ ਹਨ, ਉਹ ਅਕਸਰ ਜਅਿਾਦਾ ਬੀਮਾਰ ਰਹਿੰਦੇ ਹਨ ਅਤੇ ਉਹ ਕੁਪੋਸਣ ਦਾ ਸਕਿਾਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਬਿਨਾ ਟੀਕਾਕਰਨ ਵਾਲੇ ਬੱਚਿਆਂ ਦੀ ਮੌਤ ਦਰ ਟੀਕਾਕਰਨ ਵਾਲੇ ਬੱਚਿਆਂ ਦੇ ਮੁਕਾਬਲੇ ਵਧੇਰੇ ਹੁੰਦੀ ਹੈ। ਉਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਵਿੱਚ ਨਵਜੰਮੇ ਬੱਚਿਆਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਵੇਖੀ ਗਈ ਹੈ ਜਦਕਿ ਇਸ ਕੌਮੀ ਪ੍ਰਾਪਤੀ ਦੇ ਮੁਕਾਬਲੇ ਪੰਜਾਬ ਸੂਬੇ ਵਿੱਚ ਕਾਫੀ ਜਅਿਾਦਾ ਕਮੀ ਦਰਜ ਕੀਤੀ ਗਈ ਹੈ।ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਟੀਕਾਕਰਨ ਨੇ ਬੱਚਿਆਂ ਵਿੱਚ ਪ੍ਰਮੁੱਖ ਬਿਮਾਰੀਆਂ ਅਤੇ ਮੌਤ ਦਰ ਵਿਚ ਕਮੀ ਲਿਆਉਣ ਸਬੰਧੀ ਅਹਿਮ ਭੂਮਿਕਾ ਨਿਭਾਈ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ ਹੈ। ਉਨਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸਰਕਾਰ ਵੱਲੋਂ ਪੋਲੀਓ ਦਾ ਖਾਤਮਾ ਕੀਤਾ, ਮੀਜਲਜ ਦੀ ਦੂਜੀ ਖੁਰਾਕ, ਪੇਂਟਾਵੈਲੰਟ ਟੀਕਾ, ਟ੍ਰੀਵਾਲੈਂਟ ਤੋਂ ਬਾਈਵਾਲੈਂਟ ਓ.ਪੀ.ਵੀ. ਵਿਚ ਸ਼ਿਫਟਿੰਗ, ਟੀਕਾਕਰਨਯੋਗ ਪੋਲੀਓ ਟੀਕੇ ਦੀ ਸ਼ੁਰੂਆਤ ਕੀਤੀ, ਇੱਕ ਸਫਲ ਮੀਜਲਜ-ਰੁਬੇਲਾ (ਐਮ.ਆਰ.) ਮੁਹਿੰਮ ਚਲਾਈ ਅਤੇ ਐਮ.ਆਰ. ਟੀਕਾਕਰਣ ਵੀ ਸ਼ੁਰੂ ਕੀਤਾ। ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਸਿਹਤ ਵਿਭਾਗ ਨੇ ਵੱਡੀ ਉਮਰ ਦੇ ਸਮੂਹਾਂ ਵਿੱਚ ਡਿਪਥੀਰੀਆ ਦੀ ਰੋਕਥਾਮ ਲਈ ਟੀਕਾਕਰਣ ਪ੍ਰੋਗਰਾਮ ਵਿਚ ਡਿਪਥੀਰੀਆ ਟੀਕੇ (ਟੀ.ਟੀ. ਤੋਂ ਟੀ.ਡੀ. ਵਿੱਚ ਤਬਦੀਲ) ਦੀ ਅਡੱਲਟ ਡੋਜ਼ ਵੀ ਸ਼ੁਰੂ ਕੀਤੀ ਹੈ। ਉਹਨਾਂ ਕਿਹਾ ਕਿ ਇਸ ਪ੍ਰਕਿਰਿਆ ਨੂੰ ਜਾਰੀ ਰੱਖਦਿਆਂ ਅਗਸਤ, 2019 ਵਿੱਚ ਰੋਟਾਵਾਇਰਸ ਟੀਕਾ ਵੀ ਲਾਂਚ ਕੀਤਾ ਗਿਆ ਹੈ।


