ਭਾਰਤੀ ਆਰਥਿਕਤਾ 2022 ਤੱਕ ਹੋ ਜਾਵੇਗੀ ਦੁੱਗਣੀ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਸਾਲ 2022 ਤੱਕ ਭਾਰਤ ਦੀ ਆਰਥਿਕਤਾ ਦੁੱਗਣੀ ਹੋ ਕੇ 5 ਖ਼ਰਬ ਅਮਰੀਕੀ ਡਾਲਰ ਨੂੰ ਛੂਹ ਜਾਵੇਗੀ। ਉਨ੍ਹਾਂ ਕਿਹਾ ਕਿ ਉਦਯੋਗਿਕ ਅਤੇ ਖੇਤੀਬਾੜੀ ਸੈਕਟਰ ਹਰ ਸਾਲ ਇੱਕ ਇੱਕ ਅਰਬ ਡਾਲਰ ਦਾ ਯੋਗਦਾਨ ਪਾ ਰਿਹਾ ਹੈ। ਇਹ ਗੱਲ ਉਨ੍ਹਾਂ ਨੇ ਇੱਥੇ ਇੰਡੀਆ ਅੰਤਰਰਾਸ਼ਟਰੀ ਕਨਵੈਨਸ਼ਨ ਅਤੇ ਐਕਸਪੋ ਸੈਂਟਰ ਦਾ ਨੀਂਹ ਪੱਥਰ ਰੱਖਦਿਆਂ ਕਹੀ। ਉਨ੍ਹਾਂ ਕਿਹਾ ਕਿ ਦੇਨਾ ਬੈਂਕ, ਵਿਜੈ ਬੈਂਕ ਅਤੇ ਬੈਂਕ ਆਫ ਬੜੌਦਾ ਦੇ ਰਲੇਵੇਂ ਨਾਲ ਇਹ ਦੇਸ਼ ਦਾ ਤੀਜਾ ਵੱਡਾ ਬੈਂਕ ਬਣ ਗਿਆ ਹੈ ਅਤੇ ਉਨ੍ਹਾਂ ਇਸ ਦੇ ਨਾਲ ਹੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਕੌਮੀ ਹਿੱਤ ਦੇ ਵਿੱਚ ਸਖ਼ਤ ਫੈਸਲੇ ਲੈਣ ’ਚ ਝਿਜਕ ਨਹੀਂ ਦਿਖਾਏਗੀ। ਉਨ੍ਹਾਂ ਕਿਹਾ ਕਿ ਭਾਰਤੀ ਆਰਥਿਕਤਾ ਅੱਠ ਫੀਸਦੀ ਸਾਲਾਨਾ ਦੀ ਦਰ ਨਾਲ ਵਧ ਰਹੀ ਹੈ।

VIA PUNJAB