- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਵਲੋਂ ਇੱਕ ਹੋਰ ਮਿਜਾਇਲ ਦਾ ਸਫਲ ਪ੍ਰੀਖਣ
ਜੋਧਪੁਰ – ਪੂਰਬੀ ਲੱਦਾਖ ਵਿੱਚ ਚੀਨ ਨਾਲ ਤਣਾਅ ਦਰਮਿਆਨ ਭਾਰਤ ਨੇ ਇਕ ਹੋਰ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ| ਡਿਫੈਂਸ ਰਿਸਰਚ ਐਂਡ ਡਿਜ਼ਾਈਨ ਆਰਗਨਾਈਜੇਸ਼ਨ (ਡੀ.ਆਰ.ਡੀ.ਓ.) ਵਲੋਂ ਬਣਾਈ ਗਈ ਐਂਟੀ-ਟੈਂਕ ਗਾਈਡੈਡ ਮਿਜ਼ਾਈਲ ‘ਨਾਗ’ ਦਾ ਸਫਲ ਪ੍ਰੀਖਣ ਰਾਜਸਥਾਨ ਦੇ ਪੋਖਰਨ ਵਿੱਚ ਕੀਤਾ ਗਿਆ| ਮਿਜ਼ਾਈਲ ਨੂੰ ਸਵੇਰੇ 6.45 ਵਜੇ ਪੋਖਰਨ ਫੀਲਡ ਫਾਈਰਿੰਗ ਰੇਂਜ ਤੋਂ ਦਾਗਿਆ ਗਿਆ| ਮਿਜ਼ਾਈਲ ਨੂੰ ਇਕ ਵਾਰਹੈਡ ਨਾਲ ਟੈਸਟ ਕੀਤਾ ਗਿਆ ਅਤੇ ਅੱਜ ਇਸ ਦਾ ਫਾਈਨਲ ਪ੍ਰੀਖਣ ਸੀ| ਇਸ ਤੋਂ ਬਾਅਦ ਹੁਣ ਮਿਜ਼ਾਈਲ ਪੂਰੀ ਤਰ੍ਹਾਂ ਨਾਲ ਫੌਜ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ| ਪਿਛਲੇ ਡੇਢ ਮਹੀਨਿਆਂ ਵਿੱਚ ਡੀ.ਆਰ.ਡੀ.ਓ. ਨੇ ਘੱਟੋਂ-ਘੱਟ 12 ਮਿਜ਼ਾਈਲ ਪ੍ਰੀਖਣ ਜਾਂ ਸਿਸਟਮ ਪ੍ਰੀਖਣ ਕੀਤੇ ਹਨ, ਜੋ ਮਿਜ਼ਾਈਲਾਂ ਦੀ ਮਦਦ ਨਾਲ ਲੜਾਕੂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ|ਜਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਡੀ.ਆਰ.ਡੀ.ਓ. ਸ਼ਕਤੀਸ਼ਾਲੀ ਮਿਜ਼ਾਈਲਾਂ ਦਾ ਪ੍ਰੀਖਣ ਕਰ ਰਿਹਾ ਹੈ| ਡੀ.ਆਰ.ਡੀ.ਓ. ਮੁਖੀ ਨੇ ਕਿਹਾ ਕਿ ਫੌਜ ਲਈ ਸਵਦੇਸ਼ੀ ਮਿਜ਼ਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਸ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਇਆ ਜਾ ਸਕੇ| ਜਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਅਤੇ ਵਿਕਾਸ ਵਿੱਚ ਸਟਾਰਟ-ਅਪ ਅਤੇ ਮਾਈਕ੍ਰੋ, ਛੋਟੇ ਅਤੇ ਦਰਮਿਆਨੇ ਉਦਯੋਗਾਂ ਸਮੇਤ ਭਾਰਤੀ ਉਦਯੋਗਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਡੀ.ਆਰ.ਡੀ.ਓ. ਪ੍ਰੋਕਿਓਰਮੈਂਟ ਮੈਨੂਅਲ 2020 ਦਾ ਇਕ ਨਵਾਂ ਵਰਜਨ ਜਾਰੀ ਕੀਤਾ ਸੀ|


