- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਾਕੁੰਭ 2019 ਸੰਤਾਂ ਅਤੇ ਸ਼ਰਧਾਲੂਆਂ ਨੇ ਕੀਤਾ ਪਹਿਲਾ ‘ਸ਼ਾਹੀ ਇਸ਼ਨਾਨ’
ਪ੍ਰਯਾਗਰਾਜ – ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾਕੁੰਭ ਸ਼ੁਰੂ ਹੋ ਗਿਆ ਹੈ| ਪ੍ਰਯਾਗਰਾਜ ਵਿੱਚ ਗੰਗਾ, ਯਮੁਨਾ ਅਤੇ ਸਰਸਵਤੀ ਤਿੰਨਾਂ ਦੇ ਸੰਗਮ ਸਥਾਨ ਤੇ ਨਾਗਾ ਸਾਧੂਆਂ ਅਤੇ ਫਿਰ ਹੋਰ ਅਖਾੜਿਆਂ ਦੇ ਸਾਧੂ ਅਤੇ ਸੰਤਾਂ ਦੇ ਸ਼ਾਹੀ ਇਨਸ਼ਾਨ ਤੋਂ ਬਾਅਦ ਸ਼ਲਧਾਲੂਆਂ ਦਾ ਸੰਗਮ ਤੱਟ ਤੇ ਡੁੱਬਕੀ ਲਗਾਉਣ ਦਾ ਸਿਲਸਿਲਾ ਜਾਰੀ ਹੈ| ਅੱਜ ਤੋਂ ਸ਼ੁਰੂ ਹੋਏ ਪਹਿਲੇ ਸ਼ਾਹੀ ਇਸ਼ਨਾਨ ਤੇ ਅਖਾੜਿਆਂ ਦੇ ਨਾਗਾ ਸੰਨਿਆਸੀਆਂ, ਮਹਾਮੰਡਲੇਸ਼ਵਰਾਂ, ਸਾਧੂ-ਸੰਤਾਂ ਸਮੇਤ ਲੱਖਾਂ ਸ਼ਰਧਾਲੂਆਂ ਨੇ ਸੰਗਮ ਵਿੱਚ ਡੁੱਬਕੀ ਲਗਾ ਕੇ ਕੁੰਭ ਦਾ ਸ਼੍ਰੀਗਣੇਸ਼ ਕਰ ਦਿੱਤਾ| ਸਵੇਰੇ ਸਭ ਤੋਂ ਪਹਿਲਾਂ 6.05 ਵਜੇ ਮਹਾਨਿਰਵਾਨੀ ਦੇ ਸਾਧੂ-ਸੰਤ ਪੂਰੇ ਜੋਸ਼ ਨਾਲ ਸ਼ਾਹੀ ਇਨਸ਼ਾਨ ਲਈ ਸੰਗਮ ਤੱਟ ਤੇ ਪੁੱਜੇ| ਇਸ ਤੋਂ ਬਾਅਦ ਅਖਾੜਿਆਂ ਦੇ ਇਸ਼ਨਾਨ ਦਾ ਕ੍ਰਮ ਸ਼ੁਰੂ ਹੋਇਆ| ਸਾਰੇ ਅਖਾੜਿਆਂ ਨੂੰ ਵਾਰੀ-ਵਾਰੀ ਨਾਲ ਇਸ਼ਨਾਨ ਲਈ 30 ਤੋਂ 45 ਮਿੰਟ ਤੱਕ ਦਾ ਸਮਾਂ ਦਿੱਤਾ ਗਿਆ ਹੈ| ਸਾਧੂ-ਸੰਤਾਂ ਦੇ ਨਾਲ ਆਮ ਸ਼ਰਧਾਲੂ ਵੀ ਸੰਗਮ ਸਮੇਤ ਵੱਖ-ਵੱਖ ਘਾਟਾਂ ਤੇ ਅੱਧੀ ਰਾਤ ਤੋਂ ਇਸ਼ਨਾਨ ਕਰ ਰਹੇ ਹਨ| ਸਖਤ ਸੁਰੱਖਿਆ ਦਰਮਿਆਨ ਘਾਟਾਂ ਤੇ ਨਹਾਉਣ ਅਤੇ ਪੂਜਾ ਪਾਠ ਦਾ ਸਿਲਸਿਲਾ ਜਾਰੀ ਹੈ| ਪਾਰਾ 10 ਡਿਗਰੀ ਸੈਲਸੀਅਸ ਤੋਂ ਵੀ ਘੱਟ ਹੋਣ ਦੇ ਬਾਅਦ ਵੀ ਵੱਡੀ ਗਿਣਤੀ ਵਿੱਚ ਲੋਕ ਡੁੱਬਕੀ ਲੱਗਾ ਰਹੇ ਹਨ|ਕੁੰਭ ਦਾ ਆਯੋਜਨ ਕਦੋਂ ਤੋਂ ਸ਼ੁਰੂ ਹੋਇਆ, ਇਸ ਵਿਸ਼ੇ ਵਿੱਚ ਯਕੀਨੀ ਰੂਪ ਨਾਲ ਸਾਨੂੰ ਕੋਈ ਵਿਸ਼ੇਸ਼ ਪ੍ਰਾਚੀਨ ਸ਼ਾਸਤਰੀ ਸੰਦਰਭ ਪ੍ਰਾਪਤ ਨਹੀਂ ਹੁੰਦਾ ਹੈ ਪਰ ਇਕ ਪੁਰਾਣਾ ਸੰਦਰਭ ਜ਼ਰੂਰ ਮਿਲਦਾ ਹੈ, ਜਿਸ ਵਿੱਚ ਗ੍ਰਹਾਂ ਦੀ ਵਿਸ਼ੇਸ਼ ਸਥਿਤੀ ਹੋਣ ਤੇ ਹੀ ਕੁੰਭ ਹੋਣ ਵੱਲ ਸੰਕੇਤ ਮਿਲਦਾ ਹੈ| ਮਤਲਬ ਜਿਸ ਸਮੇਂ ਅੰਮ੍ਰਿਤਪੂਰਨ ਕੁੰਭ ਨੂੰ ਲੈ ਕੇ ਦੇਵਤਾਵਾਂ ਅਤੇ ਰਾਖਸ਼ਸਾਂ ਵਿੱਚ ਸੰਘਰਸ਼ ਹੋਇਆ, ਉਸ ਸਮੇਂ ਚੰਦਰਮਾ ਨੇ ਉਸ ਅੰਮ੍ਰਿਤ ਕੁੰਭ ਤੋਂ ਅੰਮ੍ਰਿਤ ਦੇ ਛਲਕਣ ਦੀ ਰੱਖਿਆ ਕੀਤੀ ਅਤੇ ਸੂਰਜ ਨੇ ਉਸ ਅੰਮ੍ਰਿਤ ਕੁੰਭ ਦੇ ਟੁੱਟਣ ਤੋਂ ਰੱਖਿਆ ਕੀਤੀ| ਦੇਵਗੁਰੂ ਬ੍ਰਹਿਸਪਤੀ ਨੇ ਰਾਖਸ਼ਸਾਂ ਤੋਂ ਰੱਖਿਆ ਕੀਤੀ ਅਤੇ ਸ਼ਨੀ ਨੇ ਇੰਦਰਪੁੱਤਰ ਜਯੰਤ ਦੇ ਹੱਥੋਂ ਇਸ ਨੂੰ ਡਿੱਗਣ ਨਹੀਂ ਦਿੱਤਾ| ਇਸ ਲਈ ਦੇਵਤਾਵਾਂ ਅਤੇ ਰਾਖਸ਼ਸਾਂ ਦੀ ਲੜਾਈ ਦੌਰਾਨ ਜਿਹੜੀਆਂ-ਜਿਹੜੀਆਂ ਥਾਂਵਾਂ ਤੇ (ਹਰਿਦੁਆਰ, ਪ੍ਰਯਾਗਰਾਜ, ਉਜੈਨ, ਨਾਸਿਕ) ਅਤੇ ਜਿਸ-ਜਿਸ ਦਿਨ ਸੁਧਾ ਦਾ ਕੁੰਭ ਛਲਕਿਆ, ਉਨ੍ਹਾਂ ਥਾਂਵਾਂ ਵਿੱਚ ਉਨ੍ਹਾਂ ਤਾਰੀਕਾਂ ਵਿੱਚ ਕੁੰਭ ਉਤਸਵ ਦਾ ਆਯੋਜਨ ਹੁੰਦਾ ਹੈ|ਮੰਨਿਆ ਜਾਂਦਾ ਹੈ ਕਿ ਕੁੰਭ ਦਾ ਆਯੋਜਨ ਰਾਜਾ ਹਰਸ਼ਵਰਧਨ ਦੇ ਰਾਜਕਾਲ (664 ਈਸਵੀ ਪੂਰਵ) ਵਿੱਚ ਸ਼ੁਰੂ ਹੋਇਆ| ਪ੍ਰਸਿੱਧ ਚੀਨੀ ਯਾਤਰੀ ਹਿਉਂਗਸਾਂਗ ਨੇ ਆਪਣੀ ਭਾਰਤ ਯਾਤਰਾ ਦਾ ਜ਼ਿਕਰ ਕਰਦੇ ਹੋਏ ਕੁੰਭ ਮੇਲੇ ਦੇ ਆਯੋਜਨ ਦਾ ਜ਼ਿਕਰ ਕੀਤਾ ਹੈ|


