- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਾਰਾਣੀ ਪਰਨੀਤ ਕੌਰ ਨੇ ਆਰੀਅਨਜ਼ ਫੰਕਸ਼ਨ ਦੀ ਸ਼ੌਭਾ ਵਧਾਈ
ਮੋਹਾਲੀ – ਰਾਜ ਦੀ ਸਾਬਕਾ ਮੰਤਰੀ, ਮਹਾਰਾਣੀ ਪਰਨੀਤ ਕੌਰ ਨੇ ਆਰੀਅਨਜ਼ ਗਰੂਪ ਆੱਫ ਕਾੱਲੇਜਿਸ, ਨੇੜੇ ਰਾਜਪੂਰਾ ਦੇ ‘‘ਸਵਸਥ ਖਾਣਾ ਅਤੇ ਨਸ਼ਿਆਂ ਨੂੰ ਨਾਂ ਕਹਿਣਾ’’ ਵਿਸ਼ੇ ਤੇ ਆਯੋਜਿਤ ‘‘ਜ਼ਾਇਕਾ-ਮਹਾਨ ਭਾਰਤੀ ਦਾਵਤ’’ ਦੀ ਸ਼ੋਭਾ ਵਧਾਈ। ਆਰੀਅਨਜ਼ ਗਰੂਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਹ ਫੰਕਸ਼ਨ ਆਰੀਅਨਜ਼ ਗਰੂਪ ਆੱਫ ਕਾੱਲੇਜਿਸ, ਕੋ-ਲਿੰਕਰ ਅਤੇ ਬਾਏ ਵਲੋ ਆਯੋਜਿਤ ਕੀਤਾ ਗਿਆ। ਸ਼੍ਰੀ ਅਸ਼ਵਨੀ ਸੇਖੜੀ, ਚੈਅਰਮੈਨ, ਜੈਕ; ਯੂਵਾ ਨੇਤਾ, ਸ਼੍ਰੀ ਗਗਨਦੀਪ ਸਿੰਘ; ਸ਼੍ਰੀ ਕੇ.ਕੇ ਸ਼ਰਮਾ, ਚੈਅਰਮੈਨ, ਪੀਆਰਟੀਸੀ; ਸ਼੍ਰੀ ਸੰਜੀਵ ਸ਼ਰਮਾ, ਮੇਅਰ; ਐਸ ਕੁਮਾਰ ਅਮਿਤ; ਡੀ.ਸੀ ਪਟਿਆਲਾ; ਐਸ.ਐਸ.ਪੀ ਸਰਦਾਰ ਮਨਦੀਪ ਸਿੰਘ ਸਿੱਧੂ; ਸ਼੍ਰੀ ਯੋਗਿੰਦਰ ਸਿੰਘ ਯੋਗੀ, ਸੀਨਿਅਰ ਡਿਪਟੀ ਮੇਅਰ; ਸ਼੍ਰੀ ਵਿਨਤੀ ਸੰਗਰ, ਡਿਪਟੀ ਮੇਅਰ; ਸ਼੍ਰੀ ਰਾਜੇਸ਼ ਮੰਦੌਰਾ, ਚੈਅਰਮੈਨ ੳਬੀਸੀ ਸੈਲ ਐਮਸੀ ਪਟਿਆਲਾ; ਐਸਪੀ ਕੇਸ਼ਰ ਸਿੰਘ ਆਦਿ ਵੀ ਇਸ ਮੋਕੇ ਮੌਜੂਦ ਸਨ। ਮਹਾਰਾਣੀ ਨੇ ਯੂਵਾਵਾਂ ਦੇ ਵਿੱਚ ਇਸ ਤਰਾਂ ਦੇ ਪ੍ਰੋਗਰਾਮਾਂ ਦੇ ਜਰਿਏ ਜਾਗਰੂਕਤਾ ਫੈਲਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਨਾਕੇ ਯੂਵਾਵਾਂ ਨੂੰ ਸਵਸਥ ਖਾਣਾ ਖਾਉਣ ਦੇ ਲਈ ਪ੍ਰੇਰਿਤ ਕਰਨ ਦੇ ਲਈ ਆਰੀਅਨਜ਼ ਦੇ ਕਾਰਜ਼ਾ ਦੀ ਸ਼ਲਾਘਾ ਕੀਤੀ। ਇਸ ਮੋਕੇ ਕਈ ਮਣੇ–ਪ੍ਰਮਣੇ ਕਲਾਕਾਰਾਂ ਨੇ ਲਾਈਵ ਪ੍ਰਫੋਰਮ ਕਰ ਆਪਣੇ ਹਿੱਟ ਗੀਤਾਂ ਤੇ ਦਰਸ਼ਕਾ ਨੂੰ ਨਚਣ ਲਈ ਮਜਬੂਰ ਕਰ ਦਿੱਤਾ ਜਿਹਨਾਂ ਵਿੱਚ ਬੈਨਤ ਦੁਸਾਂਝ, ਮੌਂਟੀ ਅਤੇ ਵਾਰਿਸ, ਅਕਾਲ, ਮਨਪ੍ਰੀਤ ਸਿੰਘ, ਸਿਮਰ ਗਿੱਲ ਆਦਿ ਸ਼ਾਮਿਲ ਸਨ। ਹਜਾਰਾਂ ਯੂਵਾਵਾਂ ਅਤੇ ਹੋਰ ਲੋਕਾਂ ਨੇ ਇਸ ਮੋਕੇ ਨਸ਼ਿਆ ਦੇ ਖਿਲਾਫ ਸਹੂੰ ਚੁੱਕੀ। ਇਸ ਪ੍ਰੋਗਰਾਮ ਨੂੰ ਫਲੋਰਿਡ, ਐਲਐਮ ਥਾਪਰ ਸਕੂਲ ਆੱਫ ਮੈਨੇਜਮੇਂਟ, ਪੈਰੀ ਗ੍ਰੌਵਰ, ਕਲੱਬ ਡੀਜੇ, ਵਿਸ਼ਾਲ ਅਸਟੇਟ, ਰਿਵਾਜ, ਜੈਬਰੋਨਿਕਸ, ਦਿ ਸ਼ੌਰਯਾ, ਫਿਰੰਗੀ ਪਾਨੀ, ਅਮਰ ਹੋਸਪੀਟਲ ਆਦਿ ਵਲੋ ਵੀ ਸਪੋਰਟ ਕੀਤਾ ਗਿਆ।


