- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਿਬੂਬਾ ’ਤੇ ਪੀਐੱਸਏ ਲਾਉਣ ਪਿੱਛੇ ‘ਡੈਡੀ’ਜ਼ ਗਰਲ’ ਦਾ ਹਵਾਲਾ
ਸ੍ਰੀਨਗਰ – ਸਰਕਾਰੀ ਰਿਕਾਰਡ ਮੁਤਾਬਕ ਮਹਿਬੂਬਾ ਮੁਫ਼ਤੀ ਨੂੰ ਸਖ਼ਤ ਜਨਤਕ ਸੁਰੱਖਿਆ ਐਕਟ (ਪੀਐੱਸਏ) ਤਹਿਤ ਹਿਰਾਸਤ ਵਿਚ ਰੱਖਣ ਲਈ ਦਿੱਤੇ ਕਾਰਨਾਂ ’ਚ ਕਿਸੇ ਨੂੰ ਵੀ ਉਨ੍ਹਾਂ ਦੇ ਪਿਤਾ ਮੁਫ਼ਤੀ ਮੁਹੰਮਦ ਸਈਦ ਨਾਲ ਨਹੀਂ ਜੋੜਿਆ ਗਿਆ। ਸੱਤ ਸਫ਼ਿਆਂ ਦਾ ਜਿਹੜਾ ਹੁਕਮ 60 ਸਾਲਾ ਪੀਡੀਪੀ ਮੁਖੀ ਨੂੰ ਭੇਜਿਆ ਗਿਆ ਹੈ, ਉਸ ’ਚ 12 ਕਾਰਨ ਦਿੱਤੇ ਗਏ ਹਨ। ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਡੋਜ਼ੀਅਰ ਜ਼ਿਲ੍ਹਾ ਮੈਜਿਸਟਰੇਟ ਨੂੰ ਦਿੱਤਾ ਜਾਂਦਾ ਹੈ, ਜੋ ਕਿ ਆਪਣੇ ਵਿਵੇਕ ਨਾਲ ਕਿਸੇ ਨੂੰ ਹਿਰਾਸਤ ਵਿਚ ਰੱਖਣ ਦਾ ਫ਼ੈਸਲਾ ਲੈਂਦਾ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੇ ਡੋਜ਼ੀਅਰ ’ਚ ਕਿਹਾ ਹੈ ਕਿ ਹਿਰਾਸਤ ਲਈ ਲਾਜ਼ਮੀ ਕਾਰਨ ‘ਮਹਿਬੂਬਾ ਵੱਲੋਂ ਅਪਣਾਏ ਜਾਂਦੇ ਖ਼ਤਰਨਾਕ ਤੇ ਧੋਖੇਬਾਜ਼ੀ ਵਾਲੇ ਢੰਗ-ਤਰੀਕੇ, ਹੜੱਪਣ ਵਾਲੀ ਸ਼ਖ਼ਸੀਅਤ ਤੇ ਲੋਕਾਂ ਵੱਲੋਂ ਉਸ ਦਾ ਸੁਭਾਅ ਪਿਓ ਵਰਗਾ ਦੱਸਣਾ , ਕੋਟਾ ਰਾਣੀ’ ਆਦਿ ਹਨ। ਹਾਲਾਂਕਿ ਮੈਜਿਸਟਰੇਟ ਨੇ ਪੀਐੱਸਏ ਤਹਿਤ ਹੁਕਮ ਦੇਣ ਵੇਲੇ ਇਨ੍ਹਾਂ ਕਾਰਨਾਂ ਨੂੰ ਸ਼ਾਮਲ ਨਹੀਂ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਡੋਜ਼ੀਅਰ ਸਿਰਫ਼ ਕਾਰਨਾਂ ਦੀ ਸ਼ਨਾਖ਼ਤ ਕਰਦਾ ਹੈ।


