ਮੁੰਬਈ ਵਿਖੇ ਹਸਪਤਾਲ ’ਚ ਲੱਗੀ ਅੱਗ-5 ਦੀ ਮੌਤ, ਸੈਂਕੜੇ ਜ਼ਖਮੀ

ਮੁੰਬਈ – ਮੁੰਬਈ ਦੇ ਅੰਧੇਰੀ ਵਿਖੇ ਹਸਪਤਾਲ ਨੂੰ ਲਗੀ ਅਗ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 5 ਹੋ ਗਈ ਹੈ।ਮੁੰਬਈ ਦੇ ਅੰਧੇਰੀ (ਪੂਰਬੀ) ਦੇ ਇਕ ਸਰਕਾਰੀ ਹਸਪਤਾਲ ਨੂੰ ਅਗ ਲਗਣ ਕਾਰਨ ਦੋ ਮਹੀਨਿਆਂ ਦੇ ਇਕ ਬਚੇ ਸਮੇਤ ਪੰਜ ਵਿਅਕਤੀ ਮਾਰੇ ਗਏ ਤੇ 106 ਹੋਰ ਜ਼ਖ਼ਮੀ ਹੋ ਗਏ।ਇਹ ਖ਼ਬਰ ਲਿਖੇ ਜਾਣ ਤਕ ਅਗ ’ਤੇ ਕਾਬੂ ਪਾ ਲਿਆ ਗਿਆ ਸੀ ਤੇ ਇਮਾਰਤ ਅੰਦਰ ਫਸੇ ਸਾਰਿਆਂ ਨੂੰ ਬਚਾ ਲਿਆ ਗਿਆ ਸੀ।ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਸ ਅਗਨੀਕਾਂਡ ’ਚ ਪੰਜ ਵਿਅਕਤੀ ਮਾਰੇ ਗਏ ਹਨ। ਦੋ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਹਾਲੇ ਤਕ ਸ਼ਨਾਖ਼ਤ ਨਹੀਂ ਹੋ ਸਕੀ।ਅਗ ਹਸਪਤਾਲ ਦੀ ਤੀਜੀ ਮੰਜ਼ਿਲ ’ਤੇ ਸ਼ਾਮੀਂ 4:20 ਵਜੇ ਲਗੀ ਤੇ ਇਹ ਅਗ ਬਹੁਤ ਭਿਆਨਕ ਕਿਸਮ ਦੀ ਸੀ।

VIA PUNJAB