- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
‘ਮੇਰੀ ਫ਼ਸਲ ਮੇਰਾ ਬਿਊਰਾ’ ਕਿਸਾਨਾਂ ਲਈ ਫਸਲਾਂ ਬਾਰੇ ਸੂਚਨਾ ਤੇ ਸਮੱਸਿਆਵਾਂ ਨੂੰ ਦੂਰ ਕਰਨ ਦਾ ਇਕ ਵਧੀਆ ਤੰਤਰ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ‘ਮੇਰੀ ਫ਼ਸਲ ਮੇਰਾ ਬਿਊਰਾ’ ਕਿਸਾਨਾਂ ਨਾਲ ਫ਼ਸਲਾਂ ਬਾਰੇ ਸੂਚਨਾ ਪ੍ਰਾਪਤ ਕਰਨ ਅਤੇ ਉਨਾਂ ਦੀ ਫ਼ਸਲਾਂ ਦੀ ਸਾਰੀ ਤਰਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਦਾ ਸਿਰਫ਼ ਇਕ ਵਿਵਸਥਾ ਤੰਤਰ ਹੈ| ਇੰਨਾਂ ਸੂਚਨਾਵਾਂ ਨਾਲ ਰਾਜ ਵਿਚ ਖੇਤੀਬਾੜੀ ਉਤਪਾਦਕਤਾ ਵੱਧਾਉਣ, ਫ਼ਸਲਾਂ ਦੇ ਲਾਭਕਾਰੀ ਮੁੱਲ ਦੇਣ, ਮਾਰਕਟਿੰਗ ਅਤੇ ਖਰੀਦ ਪ੍ਰਕ੍ਰਿਆ ਨੂੰ ਸਰਲ ਬਨਾਉਣ ਵਿਚ ਸਹਿਯੋਗ ਮਿਲੇਗਾ|ਇਹ ਜਾਣਕਾਰੀ ਮੁੱਖ ਮੰਤਰੀ ਨੇ ਕੱਲ ਦੇਰ ਸ਼ਾਮ ਉਨਾ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਨ ਆਏ ਆੜਤੀ ਐਸੋਸਿਏਸ਼ਨ ਦੇ ਇਕ ਵਫ਼ਦ ਦੀ ਮੀਟਿੰਗ ਵਿਚ ਦਿੱਤੀ|ਮੁੱਖ ਮੰਤਰੀ ਨੇ ਆੜਤੀਆਂ ਨੂੰ ਭਰੋਸਾ ਦਿੱਤਾ ਕਿ ‘ਮੇਰੀ ਫ਼ਸਲ ਮੇਰਾ ਬਿਊਰਾ’ ਯੋਜਨਾ ਦਾ ਮੰਤਵ ਆੜਤੀਆਂ ਦੇ ਕਾਰੋਬਾਰ ‘ਤੇ ਕਿਸੇ ਤਰਾਂ ਦਾ ਉਲਟ ਅਸਰ ਪਾਉਣ ਦਾ ਨਹੀਂ ਹੈ| ਉਨਾਂ ਨੇ ਇਸ ਗੱਲ ਦਾ ਵੀ ਭਰੋਸਾ ਦਿੱਤਾ ਕਿ ਫ਼ਸਲ ਖਰੀਦ ਦਾ ਭੁਗਤਾਨ ਆੜਤੀਆਂ ਰਾਹੀਂ ਕੀਤਾ ਜਾਵੇਗਾ| ਉਨਾਂ ਨੇ ਕਿਹਾ ਕਿ ਉਨਾਂ ਮਾਮਲਿਆਂ ਨੂੰ ਛੱਡ ਕੇ ਜਿੱਥੇ ਕਿਸਾਨ ਆੜਤੀ ਤੋਂ ਵਿਕਰੀ ਦਾ ਭੁਗਤਾਨ ਸਿੱਧਾ ਖੁਦ ਦੇ ਖਾਤੇ ਵਿਚ ਕਰਾਉਣ ਦਾ ਵਿਕਲਪ ਚੁਣਦਾ ਹੈ ਤੇ ਸਬੰਧਿਤ ਆੜਤੀ ਨੂੰ ਕੋਈ ਇਤਰਾਜ ਨਹੀਂ ਹੈ ਤਾਂ ਉਨਾਂ ਮਾਮਲਿਆਂ ਵਿਚ ਸਿੱਧਾ ਭੁਗਤਾਨ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸਾਰੀ ਫ਼ਸਲਾਂ ਦੀ ਖਰੀਦ ਆੜਤੀਆਂ ਰਾਹੀਂ ਹੀ ਕੀਤੀ ਜਾਵੇਗੀ ਅਤੇ ਇਸ ਖਰੀਦ ਪ੍ਰਕ੍ਰਿਆ ਲਈ ਦਿੱਤੀ ਗਈ ਉਨਾਂ ਦੀ ਸੇਵਾਵਾਂ ਦਾ ਕਮੀਸ਼ਨ ਨਿਯਮ ਅਨੁਸਾਰ ਦਿੱਤਾ ਜਾਵੇਗਾ| ਉਨਾਂ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਵੱਲੋਂ ਕੀਤੀ ਗਈ ਖਰੀਦ ਦੇ ਮਾਮਲੇ ਵਿਚ ਪੈਂਡਿੰਗ ਕਮਿਸ਼ਨ ਦੇ ਭੁਗਤਾਨ ਦੇ ਮਾਮਲੇ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਅਨੁਕੂਲ ਹੱਲ ਲਈ ਚੁੱਕਿਆ ਜਾਵੇਗਾ|ਮੁੱਖ ਮੰਤਰੀ ਨੇ ਇਸ ਗੱਲ ਨਾਲ ਵੀ ਜਾਣੂੰ ਕਰਾਇਆ ਕਿ ਅਗਾਊਂ ਰਬੀ ਖਰੀਦ ਮੌਸਮ ਦੇ ਦੌਰਾਨ ਸਰੋਂ ਦੀ ਖਰੀਦ ਸਾਰੇ ਜਿਲਾ ਮੁੱਖ ਦਫ਼ਤਰਾਂ ਦੀ ਮੰਡੀਆਂ ਵਿਚ ਕੀਤੀ ਜਾਵੇਗੀ| ਇਸ ਤੋਂ ਇਲਾਵਾ, ਉਨਾਂ ਸਾਰੀ ਮੰਡੀਆਂ ਵਿਚ ਵੀ ਖਰੀਦ ਦੇ ਸਾਰੇ ਪ੍ਰਬੰਧ ਕੀਤੇ ਜਾਣਗੇ ਜਿੱਥੇ ਕਿਸਾਨ ਆਪਣੀ ਸਰੋਂ ਦੀ ਵਿਕਰੀ ਕਰਨਾ ਚਾਹੁੰਣਗੇ|ਮੁੱਖ ਮੰਤਰੀ ਨੇ ਵਫ਼ਦ ਤੋਂ ਅਗਾਊਂ ਰਬੀ ਖਰੀਦ ਮੌਸਮ ਨੂੰ ‘ਮੇਰੀ ਫ਼ਸਲ ਮੇਰਾ ਬਿਊਰਾ’ ਯੋਜਨਾ ਦੇ ਤਹਿਤ ਸਫ਼ਲ ਬਨਾਉਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ| ਆੜਤੀ ਐਸੋਸਿਏਸ਼ਨ ਨੇ ਮੁੱਖ ਮੰਤਰੀ ਨੂੰੰ ਭਰੋਸਾ ਦਿੱਤਾ ਕਿ ਆੜਤੀ ਸਰਕਾਰ ਦੇ ਨਾਲ ਖੜੇ ਹਨ ਅਤੇ ਫ਼ਸਲਾਂ ਦੀ ਖਰੀਦ ਪ੍ਰਕਿਆ ਨੂੰ ਸੁਚਾਰੂ ਬਨਾਉਣ ਵਿਚ ਪੂਰਾ ਸਹਿਯੋਗ ਦੇਣਗੇ ਅਤੇ ਕਿਸਾਨਾ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕਰਨਗੇ|


