ਮੋਦੀ ਦਾ ਮੁਕਾਬਲਾ ਕਰ ਰਹੇ ਨੇ ਰਾਹੁਲ: ਪ੍ਰਿਯੰਕਾ

ਲਖਨਊ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪਾਰਟੀ ਵਰਕਰਾਂ ਨਾਲ ਚੱਲੀਆਂ ਲੰਮੀਆਂ ਮੀਟਿੰਗਾਂ ਤੋਂ ਬਾਅਦ ਅੱਜ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦਾ ਮੁਕਾਬਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋ ਸਕਦਾ ਹੈ। ਬੀਤੇ ਦਿਨ ਜੈਪੁਰ ਤੋਂ ਪਰਤੀ ਪ੍ਰਿਯੰਕਾ ਨੇ ਲੰਘੀ ਰਾਤ ਵੱਖ ਵੱਖ ਲੋਕ ਸਭਾ ਹਲਕਿਆਂ ਤੋਂ ਆਏ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ। ਕਰੀਬ 16 ਘੰਟੇ ਤੱਕ ਚੱਲੀਆਂ ਮੀਟਿੰਗਾਂ ਤੋਂ ਬਾਅਦ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘ਕਰ ਤਾਂ ਰਹੇ ਹਨ ਰਾਹੁਲ ਜੀ ਮੋਦੀ ਦਾ ਮੁਕਾਬਲਾ।’ ਆਪਣੇ ਪਤੀ ਰੌਬਰਟ ਵਾਡਰਾ ਦੀ ਈਡੀ ਵੱਲੋਂ ਕੀਤੀ ਜਾ ਰਹੀ ਪੁੱਛ ਪੜਤਾਲ ਬਾਰੇ ਚੁੱਪ ਤੋੜਦਿਆਂ ਪ੍ਰਿਯੰਕਾ ਨੇ ਕਿਹਾ ਕਿ ਇਹ ਚੀਜ਼ਾਂ ਚਲਦੀਆਂ ਰਹਿਣਗੀਆਂ ਤੇ ਉਹ ਆਪਣਾ ਕੰਮ ਕਰਦੀ ਰਹੇਗੀ। ਇਸ ਨਾਲ ਉਸ ਨੂੰ ਬਿਲਕੁਲ ਫਰਕ ਨਹੀਂ ਪੈਂਦਾ।

VIA PUNJAB