- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੋਦੀ ਸਰਕਾਰ ਆਪਣੀ ਪੀਡ਼੍ਹੀ ਹੇਠਾਂ ਸੋਟੀ ਫੇਰੇ: ਚਿਦੰਬਰਮ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਪੀਏ ਦੇ ਰਾਜ ਦੌਰਾਨ ਕਰਜ਼ ਦੇਣ ਬਾਰੇ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਅੱਜ ਆਖਿਆ ਕਿ ਮੌਜੂਦਾ ਸਰਕਾਰ ਇਹ ਦੱਸੇ ਕਿ ਉਸ ਦੇ ਸ਼ਾਸਨ ਕਾਲ ਦੌਰਾਨ ਦਿੱਤੇ ਕਿੰਨੇ ਕਰਜ਼ੇ ਡੁੱਬ (ਐਨਪੀਏ) ਚੁੱਕੇ ਹਨ। ਵੱਖ ਵੱਖ ਟਵੀਟਾਂ ਵਿੱਚ ਸੀਨੀਅਰ ਕਾਂਗਰਸ ਆਗੂ ਨੇ ਇਹ ਸਵਾਲ ਵੀ ਕੀਤਾ ਕਿ ਮੌਜੂਦਾ ਸਰਕਾਰ ਨੇ ਪਿਛਲੀ ਸਰਕਾਰ ਵੇਲੇ ਦਿੱਤੇ ਗੲੇ ਉਹ ਕਰਜ਼ੇ ਰੱਦ ਕਿਉਂ ਨਹੀਂ ਕੀਤੇ ਜੋ ਡੁੱਬ ਗਏ ਸਨ।ਸ੍ਰੀ ਚਿਦੰਬਰਮ ਨੇ ਕਿਹਾ ‘‘ ਮੀ 2014 ਤੋਂ ਬਾਅਦ ਦਿੱਤੇ ਗੲੇ ਕਿੰਨੇ ਕਰਜ਼ੇ ਅਨਪੀਏ ਬਣ ਚੁੱਕੇ ਹਨ?’’ ਉਨ੍ਹਾਂ ਕਿਹਾ ਕਿ ੲਿਹ ਸਵਾਲ ਪਾਰਲੀਮੈਂਟ ਵਿੱਚ ਪੁੱਛਿਆ ਗਿਆ ਸੀ ਪਰ ਹਾਲੇ ਤੱਕ ਇਸ ਦਾ ਕੋਈ ਜਵਾਬ ਨਹੀਂ ਮਿਲਿਆ। ਮੲ 2014 ਵਿੱਚ ਮੋਦੀ ਸਰਕਾਰ ਨੇ ਕਾਰਜਭਾਰ ਸੰਭਾਲਿਆ ਸੀ।
ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ ਐਨਪੀਏਜ਼ ਦੀ ਸਮੱਸਿਆ ਲਈ ਯੂਪੀਏ ਦੀ ਸਰਕਾਰ ਵੇਲੇ ਦਿੱਤੇ ਗਏ ਕਰਜ਼ਿਆਂ ਨੂੰ ਕਸੂਰਵਾਰ ਠਹਿਰਾਇਆ ਸੀ। ਉਨ੍ਹਾਂ ਕਿਹਾ ਸੀ ਕਿ 1.75 ਕਰੋਡ਼ ਰੁਪਏ ਦੇ ਕਰਜ਼ੇ ਲੈਣ ਵਾਲੇ 12 ਵੱਡੇ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗੲੀ ਹੈ ਤੇ 27 ਹੋਰਨਾਂ ਕੰਪਨੀਆਂ ਤੋਂ 1 ਲੱਖ ਕਰੋਡ਼ ਰੁਪੲੇ ਦੀ ਵਸੂਲੀ ਕੀਤੀ ਜਾਵੇਗੀ। ਸ੍ਰੀ ਚਿਦੰਬਰਮ ਨੇ ਕਿਹਾ ਕਿ ਜੇ ਇਹ ਗੱਲ ਸਹੀ ਮੰਨ ਵੀ ਲਈ ਜਾਵੇ ਕਿ ਯੂਪੀਏ ਸਰਕਾਰ ਵੇਲੇ ਦਿੱਤੇ ਗਏ ਕਰਜ਼ੇ ਐਨਪੀੲੇ ਬਣੇ ਸਨ ਤਾਂ ੲਨ੍ਹਾਂ ਵਿੱਚੋਂ ਕਿੰਨੇ ਕਰਜ਼ਿਆਂ ਨੂੰ ਮੌਜੂਦਾ ਐਨਡੀਏ ਸਰਕਾਰ ਵੱਲੋਂ ਨਵਿਆਇਆ ਗਿਆ ਤੇ ਅੱਗੋਂ ਜਾਰੀ ਰੱਖਿਆ ਗਿਆ।


