- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਯੋਗੀ ਵਲੋਂ ਗੰਗਾ ਦੀ ਸਾਫ-ਸਫਾਈ ਲਈ ਗੰਗਾ ਯਾਤਰਾ ਦੀ ਤਿਆਰੀ
ਲਖਨਊ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਗੰਗਾ ਨਦੀ ਦੀ ਸਾਫ-ਸਫਾਈ ਲਈ ਗੰਗਾ ਯਾਤਰਾ ਕੱਢੀ ਜਾ ਰਹੀ ਹੈ| ਇਹ ਯਾਤਰਾ 27 ਜਨਵਰੀ ਨੂੰ ਬਿਜਨੌਰ ਤੋਂ ਸ਼ੁਰੂ ਹੋਵੇਗੀ ਜਿਹੜੀ 26 ਜ਼ਿਲਿਆਂ ਦੀਆਂ 1,038 ਗ੍ਰਾਮ ਪੰਚਾਇਤਾਂ ਤੋਂ ਲੰਘੇਗੀ| ਯਾਤਰਾ ਦੌਰਾਨ ਗੰਗਾ ਨੂੰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ|ਜ਼ਿਲਾ ਅਧਿਕਾਰੀ ਅਨੁਸਾਰ ਗੰਗਾ ਨੂੰ ਸਾਫ-ਸੁਥਰਾ ਬਣਾਉਣ ਲਈ 27 ਤੋਂ 31 ਜਨਵਰੀ ਨੂੰ ਤੱਕ 5 ਦਿਨਾਂ ਗੰਗਾ ਯਾਤਰਾ ਕੱਢੀ ਜਾ ਰਹੀ ਹੈ, ਜੋ ਬਿਜਨੌਰ ਅਤੇ ਬਲੀਆ ਤੋਂ ਹੁੰਦੇ ਹੋਏ ਕਾਨਪੁਰ ਪਹੁੰਚੇਗੀ| ਮੁੱਖ ਮੰਤਰੀ ਯੋਗੀ ਦਾ 27 ਜਨਵਰੀ ਨੂੰ ਬਿਜਨੌਰ ਦਾ ਪ੍ਰੋਗਰਾਮ ਪ੍ਰਸਤਾਵਿਤ ਹੈ| ਜ਼ਿਲਾ ਅਧਿਕਾਰੀ ਅਨੁਸਾਰ 26 ਜ਼ਿਲਿਆਂ ਦੀਆਂ 1,038 ਗ੍ਰਾਮ ਪੰਚਾਇਤਾਂ ਅਤੇ 21 ਨਗਰ ਕੌਂਸਲਾਂ ਤੋਂ ਲੰਘਣ ਦੌਰਾਨ ਇਹ ਯਾਤਰਾ 108 ਕਿਲੋਮੀਟਰ ਜਲ ਮਾਰਗ ਅਤੇ 1,162 ਕਿਲੋਮੀਟਰ ਸੜਕੀ ਮਾਰਗ ਤੋਂ ਨਿਕਲੇਗੀ| ਇਸ ਯਾਤਰਾ ਦੌਰਾਨ ਕੁਝ ਸੱਭਿਆਚਾਰਕ ਪ.੍ਰੋਗਰਾਮ ਆਯੋਜਿਤ ਹੋਣਗੇ ਅਤੇ ਨਾਲ ਹੀ ਗੰਗਾ ਨੂੰ ਸਾਫ-ਸੁਥਰਾ ਰੱਖਣ ਲਈ ਲੋਕਾਂ ਵਿਚਾਲੇ ਜਾਗਰੂਕਤਾ ਫੈਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ|


