ਰਾਮ ਰਹੀਮ ਦੀ ਸਿਹਤ ਫਿਰ ਵਿਗੜੀ, ਏਮਜ਼ ਵਿੱਚ ਕਰਵਾਇਆ ਦਾਖਲ

ਰੋਹਤਕ – ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਇਕ ਵਾਰ ਫਿਰ ਸਿਹਤ ਵਿਗੜ ਗਈ ਹੈ। ਉਸ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚੋਂ ਦਿੱਲੀ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਰਹੀਮ ਨੂੰ ਹਸਪਤਾਲ ਵਿੱਚ ਅੰਡੋਸਕੋਪੀ ਲਈ ਦਾਖਲ ਕਰਵਾਇਆ ਗਿਆ ਹੈ। ਜਿਕਜਯੋਗ ਹੈ ਕਿ 6 ਜੂਨ ਨੂੰ ਵੀ ਗੁਰਮੀਤ ਰਾਮ ਰਹੀਮ ਨੂੰ ਗੁੜਗਾਓਂ ਦੇ ਇਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਦੋਂ ਉਸ ਨੂੰ ਕੁਝ ਜਾਂਚਾਂ ਤੋਂ ਬਾਅਦ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ। ਉਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਰੋਹਤਕ ਦੇ ਪੋਸਟ ਗ੍ਰੈਜੁਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀ. ਜੀ. ਆਈ. ਐੱਮ. ਐਸ.) ਵਿੱਚ ਦਾਖਲ ਕਰਵਾਇਆ ਗਿਆ ਸੀ।ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਡੇਰਾ ਮੁਖੀ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ।

VIA PUNJAB