- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੁਧਿਆਣਾ ‘ਚ ਥਾਰ ਕਾਰ ਨੇ ਮੋਟਰਸਾਈਕਲ ਸਵਾਰ ਕੁਚਲੇ
ਲੁਧਿਆਣਾ, 12 ਨਵੰਬਰ (ਵਾਇਆ ਪੰਜਾਬ ਬਿਊਰੋ)
ਲੁਧਿਆਣਾ ‘ਚ ਸ਼ਨੀਵਾਰ ਦੇਰ ਰਾਤ ਗਿੱਲ ਚੌਕ ਪੁਲ ‘ਤੇ ਤੇਜ਼ ਰਫ਼ਤਾਰ ਥਾਰ ਨੇ ਦੋ ਬਾਈਕ ਸਵਾਰ ਚਾਰ ਨੌਜਵਾਨਾਂ ਨੂੰ ਕੁਚਲ ਦਿੱਤਾ। ਮੋਟਰਸਾਈਕਲ ਥਾਰ ਦੇ ਹੇਠਾਂ ਫਸ ਗਿਆ। ਇਸ ਦੌਰਾਨ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਫੜ ਲਿਆ। ਗੁੱਸੇ ਵਿਚ ਆਏ ਲੋਕਾਂ ਨੇ ਥਾਰ ਦੀ ਭੰਨਤੋੜ ਵੀ ਕੀਤੀ।
ਇਸ ਦੇ ਬਾਅਦ ਦੋ ਨੌਜਵਾਨਾਂ ਨੂੰ ਡੀ. ਐੱਮ. ਸੀ. ਅਤੇ ਦੋ ਨੂੰ ਸਿਵਲ ਹਸਪਤਾਲ ਭੇਜਿਆ ਗਿਆ। ਮੌਕੇ ਉਤੇ ਮੌਜੂਦ ਚਸ਼ਮਦੀਦ ਬੱਬੂ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਮਨਜੀਤ ਨਗਰ ਵਾਸੀ ਇੰਦਰਪ੍ਰੀਤ ਸਿੰਘ, ਰਿੱਕੀ, ਮਨਪ੍ਰੀਤ ਸਿੰਘ, ਗੋਵਿੰਦਾ ਅਤੇ ਰਾਜੀਵ ਦੇ ਰੂਪ ਵਿਚ ਹੋਈ ਹੈ।
ਮੌਕੇ ਉਤੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਥਾਰ ਵਿਚੋਂ ਲੋਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਲੋਕਾਂ ਦੀ ਮਦਦ ਨਾਲ ਪੁਲਸ ਨੇ ਥਾਰ ਨੂੰ ਇਕ ਸਾਈਡ ‘ਤੇ ਕਰਵਾਇਆ। ਜ਼ਖ਼ਮੀ ਰਾਜੀਵ ਨੇ ਦੱਸਿਆ ਕਿ ਹਾਦਸਾ ਕਿਸ ਜਗ੍ਹਾ ‘ਤੇ ਹੋਇਆ, ਉਸ ਨੂੰ ਕੁਝ ਵੀ ਯਾਦ ਨਹੀਂ ਹੈ। ਉਸ ਦੇ ਪੈਰ ‘ਤੇ ਕਾਫ਼ੀ ਸੱਟਾਂ ਲੱਗੀਆਂ ਹਨ। ਪੈਰ ‘ਤੇ ਡਾਕਟਰ ਵੱਲੋਂ ਟਾਂਕੇ ਲਗਾਏ ਗਏ ਹਨ। ਜ਼ਖ਼ਮੀ ਗੋਵਿੰਦਾ ਦੀ ਵੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।


