- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੋਕਸਭਾ ਚੋਣਾਂ ਦੌਰਾਨ ਕਾਂਗਰਸ ਦੀ ਮਦਦ ਕਰੇਗੀ ਖੱਤਰੀ ਸਭਾ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖਤਰੀ ਸਭਾ ਦੇ ਆਗੂਆਂ ਨਾਲ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਆਲ ਇੰਡੀਆ ਖੱਤਰੀ ਸਭਾ ਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਨੇ ਪੰਜਾਬ ਲੋਕਸਭਾ ਦੀ ਹਰ ਸੀਟ ਤੇ ਮਦਦ ਕਰਨ ਦਾ ਭਰੋਸਾ ਜਤਾਇਆ| ਇਸ ਮੀਟਿੰਗ ਵਿਚ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਸਹਿਗਲ ਤੋਂ ਇਲਾਵਾ ਤੇਜਪਾਲ ਸਿੰਘ ਵੋਹਰਾ ਐਡਵੋਕੇਟ ਕਾਰਜ ਕਾਰਨੀ ਮੈਂਬਰ, ਚੇਤਨ ਸਹਿਗਲ ਯੂਥ ਆਗੂ, ਦਵਿੰਦਰ ਕੁਮਾਰ ਸੰਭੂ, ਰੇਸ਼ਮ ਸਿੰਘ ਬੇਦੀ, ਮਿਕੀ ਤੱਗੜ, ਰੋਹਿਤ ਭੱਲਾ, ਚੰਦਨ ਵੋਹਰਾ, ਪ੍ਰਦੀਪ ਚੋਪੜਾ ਦੀਪਾ ਅਤੇ ਨਵਦੀਪ ਬੇਦੀ ਤੇ ਖੱਤਰੀ ਸਭਾ ਦੇ ਹੋਰ ਆਗੂ ਮੌਜੂਦ ਸਨ| ਇਸ ਮੌਕੇ ਸ੍ਰ. ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜਿੱਥੇ ਖੱਤਰੀਆਂ ਦਾ ਭਰੋਸਾ ਜਿੱਤਿਆ ਉਥੇ ਪੰਜਾਬ ਵਿਚ ਪਹਿਲੀ ਵਾਰ ਖੱਤਰੀਆਂ ਨੂੰ ਮੰਤਰੀ ਤੇ ਚੇਅਰਮੈਨ ਲਗਾਇਆ ਹੈ| ਮੀਟਿੰਗ ਵਿਚ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ, ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ੍ਰ. ਚਰਨਜੀਤ ਸਿੰਘ ਚੰਨੀ ਕੈਬੀਨੇਟ ਮੰਤਰੀ, ਲਾਲ ਸਿੰਘ ਆਗੂ, ਰਮਨ ਬਹਿਲ ਚੇਅਰਮੈਨ ਐਸ.ਐਸ.ਐਸ. ਬੋਰਡ, ਮਨੀਸ਼ ਤਿਵਾਰੀ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਸ਼ਾਮਿਲ ਹੋਏ|


