- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੋਕ ਸਭਾ ਚੋਣਾਂ ਲਈ ਭਾਜਪਾ ਨੇ ਥਾਪੇ 17 ਜਰਨੈਲ, ਪੰਜਾਬ ਦੀ ਕਮਾਨ ਕੈਪਟਨ ਅਭਿਮੰਨਿਊ ਹੱਥ
ਨਵੀਂ ਦਿਲੀ – ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਕਮਰ ਕਸ ਲਈ ਹੈ। ਪਾਰਟੀ ਨੇ ਅਜ ਦੇਸ਼ ਦੇ 17 ਸੂਬਿਆਂ ਵਿਚ ਆਪਣੇ ਇੰਚਾਰਜ ਐਲਾਨ ਦਿਤੇ ਹਨ। ਪੰਜਾਬ ਤੇ ਚੰਡੀਗੜ੍ਹ ਵਿਚ ਕੈਪਟਨ ਅਭਿਮੰਨਿਊ ਨੂੰ ਇੰਚਾਰਜ ਥਾਪਿਆ ਗਿਆ ਹੈ। ਸਭ ਤੋਂ ਵਧ ਇੰਚਾਰਜ ਉਤਰ ਪ੍ਰਦੇਸ਼ ਵਿਚ ਚੁਣੇ ਗਏ ਹਨ। ਇਥੇ ਇਕ ਨਹੀਂ, ਬਲਕਿ ਤਿੰਨ ਇੰਚਾਰਜ ਚੁਣੇ ਗਏ।ਦਰਅਸਲ ਉਤਰ ਪ੍ਰਦੇਸ਼ ਵਿਚ ਲੋਕ ਸਭਾ ਦੀਆਂ ਸਭ ਤੋਂ ਵਧ 80 ਸੀਟਾਂ ਹਨ। 2014 ਦੀਆਂ ਚੋਣਾਂ ਵਿਚ ਇਕਲੀ ਬੀਜੇਪੀ ਦੇ ਖ਼ਾਤੇ 71 ਸੀਟਾਂ ਆਈਆਂ ਸੀ। ਮੋਦੀ ਲਹਿਰ ਦਾ ਐਸਾ ਅਸਰ ਸੀ ਕਿ ਮਾਇਆਵਤੀ ਦੀ ਪਾਰਟੀ ਬਸਪਾ ਤਾਂ ਇਥੇ ਖ਼ਾਤਾ ਹੀ ਨਹੀਂ ਖੋਲ੍ਹ ਸਕੀ ਸੀ। 2014 ਲੋਕ ਸਭਾ ਚੋਣਾਂ ਵਿਚ ਬੀਜੇਪੀ ਨੇ 282 ਸੀਟਾਂ ‘ਤੇ ਜਿਤ ਹਾਸਲ ਕੀਤੀ ਸੀ। ਬੀਜੇਪੀ ਵਲੋਂ ਐਲਾਨੇ ਸੂਬਾ ਇੰਚਾਰਜਾਂ ਦੀ ਸੂਚੀ ਮੁਤਾਬਿਕ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਕੈਪਟਨ ਅਭੀਮੰਨਿਊ ਹੋਣਗੇ ਜਦੋਂ ਕਿ ਆਂਧਰਾ ਪ੍ਰਦੇਸ਼ ਦੇ ਮੁਰਲੀ ਧਰਨ-ਸੁਨੀਲ ਦੇਵਧਰ, ਬਿਹਾਰ ਦੇ ਭੁਪੇਂਦਰ ਯਾਦਵ, ਛਤੀਸਗੜ੍ਹ ਦੇ ਅਨਿਲ ਜੈਨ, ਗੁਜਰਾਤ ਦੇ ਓਮ ਮਾਥੁਰ, ਹਿਮਾਚਲ ਪ੍ਰਦੇਸ਼ ਦੇ ਤੀਰਥ ਸਿੰਘ ਰਾਵਤ, ਝਾਰਖੰਡ ਦੇ ਮੰਗਲ ਪਾਂਡੇ, ਮਧ ਪ੍ਰਦੇਸ਼ ਦੇ ਸੁਤੰਤਰ ਦੇਵ ਸਿੰਘ- ਸਤੀਸ਼ ਉਪਾਧਿਆਏ, ਮਣੀਪੁਰ ਦੇ ਨਲਿਨ ਕੋਹਲੀ, ਨਾਗਾਲੈਂਡ ਦੇ ਨਲਿਨ ਕੋਹਲੀ, ਉੜੀਸਾ ਦੇ ਅਰੁਣ ਸਿੰਘ, ਰਾਜਸਥਾਨ ਦੇ ਪ੍ਰਕਾਸ਼ ਜਾਵੜੇਕਰ-ਸੁਧਾਂਸ਼ੂ ਤ੍ਰਿਵੇਦੀ, ਸਿਕਮ ਦੇ ਨਿਤਿਨ ਨਵੀਨ, ਤੰਲੇਗਾਨਾ ਦੇ ਅਰਬਿੰਦ ਲਿੰਬਾਵਲੀ, ਉਤਰਾਖੰਡ ਦੇ ਥਾਵਰਚੰਦ ਗਹਿਲੋਤ, ਉਤਰ ਪ੍ਰਦੇਸ਼ ਦੇ ਗੋਵਰਧਨ ਝੜਾਪਿਆ-ਦੁਸ਼ਿਅੰਤ ਗੌਤਮ ਤੇ ਨਰੋਤਮ ਮਿਸ਼ਰਾ।


